ਰੂਪਨਗਰ, (ਵਿਜੇ)- ਨਗਰ ਕੌਂਸਲ ਰੂਪਨਗਰ ਵਲੋਂ ਸਰਕਾਰੀ ਨਿਯਮਾਂ ਦੇ ਉਲਟ ਸ਼ਹਿਰ ਦਾ ਗੰਦਾ ਪਾਣੀ ਸਰਹਿੰਦ ਨਹਿਰ 'ਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਨਹਿਰ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ, ਜੋ ਕਿ ਹੁਣ ਪੀਣਯੋਗ ਨਹੀਂ ਰਿਹਾ। ਸਰਕਾਰੀ ਨਿਯਮਾਂ ਅਧੀਨ ਨਹਿਰ ਜਾਂ ਦਰਿਆ 'ਚ ਗੰਦਾ ਪਾਣੀ ਨਹੀਂ ਸੁੱਟਿਆ ਜਾ ਸਕਦਾ ਅਤੇ ਇਸ ਦਾ ਉਲੰਘਣ ਕਰਨ ਵਾਲੀ ਸੰਸਥਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੰਦਾ ਪਾਣੀ ਕੋਈ ਸੰਸਥਾ ਨਹੀਂ ਬਲਕਿ ਸ਼ਹਿਰ ਦੀ ਨਗਰ ਕੌਂਸਲ ਹੀ ਸੁੱਟ ਰਹੀ ਹੈ, ਜਿਸ ਦੀ ਡਿਊਟੀ ਸੰਸਥਾਵਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਹੈ। ਇਸ ਸਮੇਂ ਸਰਹਿੰਦ ਨਹਿਰ 'ਚ ਰਾਧਾ ਸੁਆਮੀ ਸਤਿਸੰਗ ਭਵਨ ਨਜ਼ਦੀਕ ਗੰਦਾ ਪਾਣੀ ਨਹਿਰ 'ਚ ਸੁੱਟਿਆ ਜਾ ਰਿਹਾ ਹੈ, ਜਿਸ 'ਚ ਗੋਬਰ ਅਤੇ ਹੋਰ ਗੰਦੇ ਪਦਾਰਥ ਸ਼ਾਮਲ ਹਨ। ਇਸ ਨਹਿਰ ਦਾ ਪਾਣੀ ਅੱਗੇ ਜਾ ਕੇ ਲੋਕਾਂ ਵੱਲੋਂ ਪੀਣ ਲਈ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਣ ਦੀ ਸ਼ੰਕਾ ਬਣੀ ਹੋਈ ਹੈ ਅਤੇ ਨਾਲ ਹੀ ਇਹ ਪਾਣੀ ਹੋਰ ਕਾਰਜਾਂ ਲਈ ਵੀ ਇਸਤੇਮਾਲ 'ਚ ਲਿਆਂਦਾ ਜਾ ਰਿਹਾ ਹੈ। ਇਹ ਗੰਦਾ ਪਾਣੀ ਕਈ ਸਾਲਾਂ ਤੋਂ ਨਹਿਰ ਵਿਚ ਸੁੱਟਿਆ ਜਾ ਰਿਹਾ ਹੈ।
ਇਸ ਸਬੰਧ 'ਚ ਜ਼ਿਲਾ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਰਕਾਰੀ ਸੰਸਥਾਵਾਂ ਮੂਕ ਦਰਸ਼ਕ ਬਣੀ ਬੈਠੇ ਹਨ ਜਿਨ੍ਹਾਂ ਦੀ ਡਿਊਟੀ ਅਜਿਹੇ ਗਲਤ ਕਾਰਜਾਂ ਨੂੰ ਚੈੱਕ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਹੈ। ਪੰਜਾਬ ਦੇ ਕਈ ਜ਼ਿਲਿਆਂ ਵਿਚ ਉਕਤ ਨਹਿਰ ਦਾ ਪਾਣੀ ਜਾ ਰਿਹਾ ਹੈ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਪਾਣੀ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਨਾ ਪਵੇ।
ਰਾਮ ਲੀਲਾ ਮੈਦਾਨ ਦੇ ਪਿਛਲੇ ਪਾਸੇ ਕੂੜਾ ਸੁੱਟਣਾ ਸ਼ੁਰੂ
ਰੂਪਨਗਰ, (ਵਿਜੇ)-ਨਗਰ ਕੌਂਸਲ ਰੂਪਨਗਰ ਵੱਲੋਂ ਰਾਮਲੀਲਾ ਮੈਦਾਨ ਦੇ ਪਿਛਲੇ ਪਾਸੇ ਸਰਹਿੰਦ ਨਹਿਰ ਦੇ ਕੰਢੇ ਫਿਰ ਤੋਂ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਰੂਪਨਗਰ ਦੁਆਰਾ ਸਰਹਿੰਦ ਨਹਿਰ ਦੇ ਕੰਢੇ ਕੋਲ ਰਾਮਲੀਲਾ ਮੈਦਾਨ ਦੇ ਪਿਛਲੇ ਪਾਸੇ ਬਾਰਿਸ਼ ਨਾਲ ਪਏ ਖੱਡੇ 'ਚ ਕੂੜੇ ਨੂੰ ਫਿਰ ਤੋਂ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਵੀ ਨਗਰ ਕੌਂਸਲ ਵੱਲੋਂ ਉਕਤ ਸਥਾਨ 'ਤੇ ਕੂੜਾ ਸੁੱਟੇ ਜਾਣ ਨਾਲ ਇਸ ਦਾ ਸ਼ਹਿਰ ਨਿਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਨਗਰ ਕੌਂਸਲ ਵੱਲੋਂ ਹੋਰ ਜਗ੍ਹਾ ਕਿਰਾਏ 'ਤੇ ਲੈ ਕੇ ਕੂੜਾ ਡੰਪ ਕਰਨਾ ਸ਼ੁਰੂ ਕੀਤਾ ਗਿਆ ਸੀ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ 2-3 ਦਿਨਾਂ ਤੋਂ ਨਗਰ ਕੌਂਸਲ ਦੇ ਛੋਟੇ ਵਾਹਨ ਅਤੇ ਟਰਾਲੀਆਂ ਵਿਚ ਕੂੜਾ ਭਰ ਕੇ ਰਾਮਲੀਲਾ ਮੈਦਾਨ ਦੇ ਪਿੱਛੇ ਸੁੱਟਿਆ ਜਾ ਰਿਹਾ ਹੈ ਅਤੇ ਬਾਅਦ ਵਿਚ ਕ੍ਰੇਨ ਜਾਂਦੀ ਹੈ ਅਤੇ ਕੂੜੇ ਨੂੰ ਅੱਗੇ ਵੱਲ ਧੱਕ ਦਿੱਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਗਰ ਕੌਂਸਲ ਦੇ ਕੋਲ ਡੰਪ ਹੈ ਤਾਂ ਫਿਰ ਕੂੜਾ ਸ਼ਹਿਰ ਦੇ ਅੰਦਰ ਕਿਉਂ ਸੁੱਟਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹੁਣ ਕੂੜੇ ਦੇ ਕਾਰਨ ਬੀਮਾਰੀ ਫੈਲਣ ਦਾ ਡਰ ਹੈ। ਇਸ ਸਬੰਧ ਵਿਚ ਜਦੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਹੈ ਅਤੇ ਫਿਰ ਕਿਹਾ ਕਿ ਘਾਹ-ਫੂਸ ਸੁੱਟਿਆ ਹੋਵੇਗਾ।
ਪੰਜਾਬ ਦੇ 93000 ਟਰੱਕ ਆਪ੍ਰੇਟਰਾਂ ਵੱਲੋਂ ਹੜਤਾਲ ਸ਼ੁਰੂ
NEXT STORY