ਹੁਸ਼ਿਆਰਪੁਰ, (ਘੁੰਮਣ)- ਡਿਪਲੋਮਾ ਇੰਜੀਨੀਅਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸੈਣੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਜੇ. ਈਜ਼, ਏ. ਈਜ਼ ਤੇ ਪਦਉੱਨਤ ਉਪ ਮੰਡਲ ਇੰਜੀਨੀਅਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਹ ਧਰਨਾ ਹਲਕਾ ਦਫ਼ਤਰ ਦੇ ਸਾਹਮਣੇ ਲਗਾਤਾਰ 18 ਅਗਸਤ ਤੱਕ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਮਾਨ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ ਸਹੋਤਾ, ਸਤਪਾਲ, ਮਹਿੰਦਰ ਸਿੰਘ, ਅਰਵਿੰਦ ਸੈਣੀ, ਸ਼ਿਵ ਸ਼ਕਤੀ ਕਪੂਰ, ਪ੍ਰਦੀਪ ਸ਼ਰਮਾ, ਸੇਵਾ ਸਿੰਘ, ਰਾਜਨ ਸ਼ਰਮਾ, ਗੁਰਪ੍ਰੀਤ ਸਿੰਘ, ਸ਼ੁਭਸ਼ਰਨ ਸਿੰਘ, ਵਰੁਣ ਭੱਟੀ, ਮੁਨੀਸ਼ ਕੁਮਾਰ ਅਤੇ ਅਮਰਜੀਤ ਨੇ ਸੰਬੋਧਨ ਕੀਤਾ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਭੜਕੇ ਲੋਕਾਂ ਲਾਇਆ ਜਾਮ
NEXT STORY