ਗਿੱਦੜਬਾਹਾ (ਸੰਧਿਆ) - ਲੰਬੀ ਰੋਡ 'ਤੇ ਸਥਿਤ ਇਕ ਰਿਹਾਇਸ਼ੀ ਖੇਤਰ 'ਚ ਜਦੋਂ ਇਕ ਮੋਬਾਇਲ ਦੀ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਵੱਲੋਂ ਟਾਵਰ ਲਾਉਣ ਲਈ ਜ਼ਮੀਨ 'ਚ 5 ਫੁੱਟ ਖੱਡੇ ਪੁੱਟੇ ਗਏ ਤਾਂ ਇਕ ਰਿਹਾਇਸ਼ੀ ਘਰ ਦੀ ਕੰਧ ਡਿੱਗਣ ਵਾਲੀ ਹੋ ਗਈ। ਗੁੱਸੇ 'ਚ ਆਏ ਰਿਹਾਇਸ਼ੀ ਘਰਾਂ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਨੇ ਟਾਵਰ ਲਾਉਣ 'ਤੇ ਰੋਸ ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਤੇ ਟਾਵਰ ਲਾ ਰਹੇ ਵਿਅਕਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਰਿਹਾਇਸ਼ੀ ਘਰ ਕੋਲ ਜਦੋਂ ਇਕ ਟਾਵਰ ਲਾਉਣ ਲਈ ਕਰਮਚਾਰੀਆਂ ਵੱਲੋਂ ਜ਼ਮੀਨ 'ਚ ਖੱਡਾ ਪੁੱਟਿਆ ਗਿਆ ਤਾਂ 5 ਫੁੱਟ ਖੱਡਾ ਪੁੱਟਦਿਆਂ ਹੀ ਧਰਤੀ ਹੇਠਲਾ ਪਾਣੀ ਉੱਪਰ ਆ ਗਿਆ। ਉਸ ਤੋਂ ਬਾਅਦ ਦੂਜੀ ਥਾਂ 'ਤੇ ਪੁੱਟਦਿਆਂ ਦੀ ਘਰ ਦੀ ਕੰਧ ਡਿੱਗਣ ਵਾਲੀ ਹੋ ਗਈ। ਉਨ੍ਹਾਂ ਕਰਮਚਾਰੀਆਂ ਨੂੰ ਰਿਹਾਇਸ਼ੀ ਖੇਤਰ ਵਿਚ ਟਾਵਰ ਲਾਉਣ ਤੋਂ ਰੋਕਿਆ ਤੇ ਜਦੋਂ ਉਹ ਨਾ ਮੰਨੇ ਤਾਂ ਮਜਬੂਰੀ 'ਚ ਉਨ੍ਹਾਂ ਨੂੰ ਸੜਕ 'ਤੇ ਜਾਮ ਲਾਉਣ ਲਈ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ।
ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਨਰਿੰਦਰ ਸਿੰਘ ਵੱਲੋਂ ਇਹ ਭਰੋਸਾ ਦਿਵਾ ਕੇ ਧਰਨਾ ਚੁਕਵਾਇਆ ਕਿ ਦੋਵੇਂ ਪਾਰਟੀਆਂ ਦਾ ਫੈਸਲਾ ਸੋਮਵਾਰ ਨੂੰ ਕੀਤਾ ਜਾਵੇਗਾ।
ਪੁਲਸ ਨੂੰ ਵੇਖ ਲੁਟੇਰੇ ਮੋਬਾਇਲ ਤੇ ਮੋਟਰਸਾਈਕਲ ਛੱਡ ਕੇ ਫ਼ਰਾਰ
NEXT STORY