ਚੰਡੀਗਡ਼੍ਹ, (ਰਾਜਿੰਦਰ) - ਚੰਡੀਗਡ਼੍ਹ ਪ੍ਰਸ਼ਾਸਨ ਦੇ 260 ਕਰੋਡ਼ ਦੇ ਸਮਾਰਟ ਗਰਿਡ ਪ੍ਰਾਜੈਕਟ ਨੂੰ ਮਨਿਸਟਰੀ ਦੀ ਛੇਤੀ ਹੀ ਅਪਰੂਵਲ ਮਿਲ ਸਕਦੀ ਹੈ ਕਿਉਂਕਿ ਇੰਪਾਵਰਡ ਕਮੇਟੀ ਦੀ 31 ਜੁਲਾਈ ਨੂੰ ਦਿੱਲੀ ’ਚ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ’ਚ ਇੰਡਸਟਰੀਅਲ ਏਰੀਆ ’ਚ 30 ਹਜ਼ਾਰ ਸਮਾਰਟ ਮੀਟਰ ਲਾਉਣ ਦੇ ਪ੍ਰਾਜੈਕਟ ਨੂੰ ਵੀ ਅਪਰੂਵਲ ਮਿਲ ਸਕਦੀ ਹੈ। ਪ੍ਰਸ਼ਾਸਨ ਨੇ ਪ੍ਰਾਜੈਕਟ ਲਈ ਜਿਸ ਕੰਪਨੀ ਨੂੰ ਹਾਇਰ ਕੀਤਾ ਸੀ, ਉਸ ਨੇ ਅੱਗੇ ਪਾਇਲਟ ਪ੍ਰਾਜੈਕਟ ਦੇ ਇਸ ਕੰਮ ਲਈ ਦੋ ਕੰਪਨੀਆਂ ਨੂੰ ਫਾਈਨਲ ਕਰ ਲਿਆ ਹੈ ਪਰ ਹੁਣ ਪ੍ਰਾਜੈਕਟ ਦੀ ਕਾਸਟ ਵਧਣ ਕਾਰਨ ਦੁਬਾਰਾ ਇਸ ਨੂੰ ਮਨਿਸਟਰੀ ਦੀ ਅਪਰੂਵਲ ਦੀ ਜ਼ਰੂਰਤ ਹੈ।
260 ਕਰੋੜ ਦਾ ਪ੍ਰਾਜੈਕਟ
ਪ੍ਰਸ਼ਾਸਨ ਦੇ ਸੁਪਰਡੈਂਟ ਇੰਜੀਨੀਅਰ ਐੱਮ. ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਇਲਟ ਪ੍ਰਾਜੈਕਟ ਲਈ ਦੋ ਕੰਪਨੀਆਂ ਫਾਈਨਲ ਕਰ ਕੇ ਅਪਰੂਵਲ ਲਈ ਮਨਿਸਟਰੀ ਨੂੰ ਭੇਜ ਦਿੱਤੀਆਂ ਹਨ ਪਰ ਇਸ ਕੰਮ ਦੀ ਕਾਸਟ 28 ਕਰੋਡ਼ ਤੋਂ ਵਧ ਕੇ 36 ਕਰੋਡ਼ ਹੋ ਗਈ ਹੈ, ਇਸ ਲਈ ਇਸ ਤੋਂ ਪਹਿਲਾਂ ਇਸ ਨੂੰ ਮਨਿਸਟਰੀ ਦੀ ਇੰਪਾਵਰਡ ਕਮੇਟੀ ਵਲੋਂ ਅਪਰੂਵਲ ਮਿਲੇਗੀ ਤੇ ਇਸ ਤੋਂ ਬਾਅਦ ਫਾਈਨਾਂਸ਼ੀਅਲ ਸਟੈਂਡਿੰਗ ਕਮੇਟੀ ਤੋਂ ਇਸ ਦੀ ਅਪਰੂਵਲ ਲੈਣੀ ਹੋਵੇਗੀ। ਇਸ ਤੋਂ ਇਲਾਵਾ ਮੀਟਿੰਗ ’ਚ ਪੂਰੇ ਸ਼ਹਿਰ ਦੇ ਸਮਾਰਟ ਗਰਿਡ ਪ੍ਰਾਜੈਕਟ ਨੂੰ ਵੀ ਇਸ ਵਿਚ ਅਪਰੂਵਲ ਲਈ ਲਿਜਾਇਆ ਜਾਵੇਗਾ। ਇਹ ਪੂਰਾ 260 ਕਰੋਡ਼ ਰੁਪਏ ਦਾ ਪ੍ਰਾਜੈਕਟ ਹੈ। ਮਨਿਸਟਰੀ ਦੀ ਇਸ ਕਮੇਟੀ ਵੱਲੋਂ ਅਪਰੂਵਲ ਤੋਂ ਬਾਅਦ ਪ੍ਰਸ਼ਾਸਨ ਪਾਇਲਟ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦੇਵੇਗਾ।
ਇਹ ਹੋਣਾ ਹੈ ਕੰਮ
ਸਮਾਰਟ ਗਰਿਡ ਪ੍ਰਾਜੈਕਟ ਤਹਿਤ ਇੰਡਸਟ੍ਰੀਅਲ ਏਰੀਆ ਫੇਜ਼-1, 2 ’ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਹੈ। ਇਸ ਏਰੀਏ ’ਚ ਸਾਰੇ ਖਪਤਕਾਰਾਂ ਦੇ ਪੁਰਾਣੇ ਮੀਟਰ ਸਮਾਰਟ ਮੀਟਰ ’ਚ ਬਦਲੇ ਜਾਣੇ ਹਨ। ਇਸ ਨੂੰ ਐਡਵਾਂਸਡ ਮੀਟਰਿੰਗ ਇਨਫਰਾਸਟਰੱਕਚਰ ਨਾਂ ਦਿੱਤਾ ਗਿਆ ਹੈ। ਇਸ ਤਹਿਤ ਬਿਜਲੀ ਦੀਆਂ ਸਾਰੀਆਂ ਲਾਈਨ ਅੰਡਰਗਰਾਊਂਡ ਕਰਨ ਨਾਲ ਹੀ ਸਬ-ਸਟੇਸ਼ਨ ਤੇ ਸਪਲਾਈ ਨੈੱਟਵਰਕ ਮਜ਼ਬੂਤ ਕੀਤਾ ਜਾਣਾ ਹੈ। 36 ਕਰੋਡ਼ ਰੁਪਏ ਦੀ ਲਾਗਤ ਨਾਲ 30 ਹਜ਼ਾਰ ਸਮਾਰਟ ਬਿਜਲੀ ਮੀਟਰ ਇੰਸਟਾਲ ਕੀਤੇ ਜਾਣੇ ਹਨ।
ਟੈਕਨੀਕਲ ਕਮੇਟੀ ਵੱਲੋਂ ਮਿਲ ਚੁੱਕੀ ਹੈ ਅਪਰੂਵਲ
ਸਮਾਰਟ ਗਰਿਡ ਪ੍ਰਾਜੈਕਟ ਨੂੰ ਟੈਕਨੀਕਲ ਕਮੇਟੀ ਨੇ ਪਿਛਲੇ ਸਾਲ ਜੁਲਾਈ ਮਹੀਨੇ ’ਚ ਹਾਲਾਂਕਿ ਅਪਰੂਵਲ ਦੇ ਦਿੱਤੀ ਸੀ ਪਰ ਅੱਗੇ ਕਮੇਟੀ ਦੀ ਅਪਰੂਵਲ ਨਾ ਮਿਲਣ ਕਾਰਨ ਅਜੇ ਫਿਲਹਾਲ ਇਸ ਦਾ ਕੰਮ ਸ਼ੁਰੂ ਹੋਣਾ ਬਾਕੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮਕਸਦ ਸਮਾਰਟ ਇਨਫਾਰਮੇਸ਼ਨ ਟੈਕਨੋਲਾਜੀ ਦੀ ਵਰਤੋਂ ਕਰਦੇ ਹੋਏ ਬਿਜਲੀ ਚੋਰੀ ਤੇ ਟਰਾਂਸਮਿਸ਼ਨ ਲਾਸ ਨੂੰ ਘੱਟ ਕਰਨਾ ਹੈ। ਪ੍ਰਾਜੈਕਟ ਨੂੰ ਮਨਿਸਟਰੀ ਆਫ ਪਾਵਰ ਨੂੰ 6 ਮਹੀਨੇ ਪਹਿਲਾਂ ਅਪਰੂਵਲ ਲਈ ਭੇਜਿਆ ਸੀ। ਸਮਾਰਟ ਸਿਟੀ ਤਹਿਤ ਇਸ ਪ੍ਰਾਜੈਕਟ ’ਚ ਇਨਫਾਰਮੇਸ਼ਨ ਟੈਕਨੋਲਾਜੀ ਬੇਸਡ ਸਮੱਗਰੀ ਇੰਸਟਾਲ ਕੀਤੀ ਜਾਵੇਗੀ, ਜੋ ਕਿ ਅਧਿਕਾਰੀਆਂ ਨੂੰ ਸਬੰਧਤ ਏਰੀਏ ’ਚ ਬਿਜਲੀ ਸਪਲਾਈ ’ਤੇ ਰੀਅਲ ਟਾਈਮ ਚੈਕਿੰਗ ਕਰਨ ’ਚ ਸਮਰੱਥ ਬਣਾਏਗੀ। ਇਸ ਤੋਂ ਇਲਾਵਾ ਮੌਜੂਦਾ ਬਿਜਲੀ ਮੀਟਰਾਂ ਨੂੰ ਸਮਾਰਟ ਮੀਟਰਾਂ ’ਚ ਬਦਲਿਆ ਜਾਵੇਗਾ। ਇਸ ਪਾਇਲਟ ਪ੍ਰਾਜੈਕਟ ਦਾ ਕੰਟਰੋਲ ਬਿਜਲੀ ਵਿਭਾਗ ’ਚ ਸੁਪਰਵਾਈਜ਼ਰੀ ਕੰਟਰੋਲ ਐਂਡ ਡਾਟਾ ਐਕਿਊਜੇਸ਼ਨ (ਸਕਾਡਾ) ਵੱਲੋਂ ਹੋਵੇਗਾ। ਇਸ ਕੰਟਰੋਲ ਰੂਮ ’ਚ ਬੈਠਾ ਕਰਮਚਾਰੀ ਕਿਸੇ ਵੀ ਖਪਤਕਾਰ ਦੀ ਕੰਜਪਸ਼ਨ ਜ਼ਿਆਦਾ ਹੋਣ ’ਤੇ ਬਿਜਲੀ ਕੱਟ ਲਾ ਦੇਵੇਗਾ।
ਬੰਗਾਲੀ ਲੜਕੀ ਨੇ ਫਾਹ ਲਿਅਾ, ਮੌਤ
NEXT STORY