ਲੁਧਿਆਣਾ : ਇਕ ਵਾਰ ਫਿਰ ਧੁੰਦ ਦੀ ਤਰ੍ਹਾਂ ਦਿਖਣ ਵਾਲੇ ਚਿੱਟੇ ਧੂੰਏਂ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਕਾਰਨ ਸੜਕਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਜਲੰਧਰ ਦੇ ਕਈ ਇਲਾਕਿਆਂ 'ਚ ਵੀ ਇਸ ਧੂੰਏਂ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਗਈ ਹੈ। ਲੁਧਿਆਣਾ 'ਚ ਤਾਂ ਲੋਕਾਂ ਨੂੰ ਖਾਂਸੀ, ਅੱਖਾਂ 'ਚ ਜਲਣ ਆਦਿ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉੱਥੇ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਰਾਸ਼ ਅਤੇ ਕਈ ਇਲਾਕਿਆਂ 'ਚ ਬੂੰਦਾਬਾਂਦੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਵੀ ਬਾਰਸ਼ ਤੋਂ ਬਾਅਦ ਹੀ ਧੂੰਏਂ ਦੇ ਰੂਪ 'ਚ ਫੈਲਿਆ ਹੋਇਆ ਇਹ ਪ੍ਰਦੂਸ਼ਣ ਖਤਮ ਹੋਵੇਗਾ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਕਾਰਨ ਵਾਤਾਵਰਣ ਕਾਫੀ ਦੂਸ਼ਿਤ ਹੋ ਗਿਆ ਹੈ ਅਤੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਹੁਣ ਹਰ ਕੋਈ ਇਸ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਬਾਰਸ਼ ਦੀ ਹੀ ਉਡੀਕ ਕਰ ਰਿਹਾ ਹੈ।
ਮੁਕਤਸਰ-ਕੋਟਕਪੂਰਾ ਰੋਡ 'ਤੇ ਪਨਬਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ (ਤਸਵੀਰਾਂ)
NEXT STORY