ਚੰਡੀਗੜ੍ਹ : ਚੰਡੀਗੜ੍ਹ ਦੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਮੁਲਾਜ਼ਮ ਜੱਥੇਬੰਦੀਆਂ ਨੇ ਜਨਤਕ ਥਾਵਾਂ 'ਤੇ ਸ਼ਰੇਆਮ ਸਿਗਰਟਾਂ ਦਾ ਧੂੰਆਂ ਉਡਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ 'ਚ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ 38 ਸਾਹਪੁਰ, ਡਿਸਏਬਲਡ ਪਰਸਨਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਸਰਕਾਰੀ ਕਰਮਚਾਰੀ ਰੈਜ਼ੀਡੈਂਟਸ ਐਸੋਸੀਏਸ਼ਨ ਸੈਕਟਰ-22 ਡੀ, ਐਂਪਲਾਈਜ਼ ਕਲੱਬ ਦੇ ਆਗੂਆਂ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਇਕ ਜ਼ੁਰਮ ਹੋਣ ਦੇ ਬਾਵਜੂਦ ਚੰਡੀਗੜ੍ਹ ਦੀਆਂ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦਾ ਜ਼ੋਰ-ਸ਼ੋਰ ਨਾਲ ਬੋਲਬਾਲ ਹੈ। ਚੰਡੀਗੜ੍ਹ ਦੇ ਦਿਲ ਵਜੋਂ ਜਾਣੇ ਜਾਂਦੇ ਸੈਕਟਰ-17, 22 ਇਥੋਂ ਤੱਕ ਕਿ ਜਨਰਲ ਹਸਪਤਾਲ ਸੈਕਟਰ-16, ਪੀ. ਜੀ. ਆਈ. ਬੱਸ ਅੱਡੇ, ਸਬਜ਼ੀ ਮੰਡੀ ਸੈਕਟਰ 26 ਤੋਂ ਇਲਾਵਾ ਚੰਡੀਗੜ੍ਹ 'ਚ ਲੱਗਦੀਆਂ ਕਿਸਾਨ ਮੰਡੀਆਂ ਅਤੇ ਪਾਰਕਾਂ 'ਚ ਹਰ ਥਾਂ 'ਤੇ ਸਿਗਰਟਾਂ ਅਤੇ ਬੀੜੀਆਂ ਪੀਣ ਵਾਲੇ ਸ਼ਰੇਆਮ ਦੇਖੇ ਜਾ ਸਕਦੇ ਹ। ਉਨ੍ਹਾਂ ਕਿਹਾ ਕਿ ਸਿਗਰਟਾਂ ਸਬੰਧੀ ਦ੍ਰਿਸ਼ ਫਿਲਮਾਂ 'ਚ ਵਿਖਾਏ ਜਾਣ 'ਤੇ ਪਾਬੰਦੀ ਹੈ ਪਰ ਸੁੰਦਰ ਸ਼ਹਿਰ 'ਚ ਚੁਫੇਰੇ ਸਿਗਰਟਾਂ ਦੇ ਧੂੰਏਂ ਉੱਠ ਰਹੇ ਹਨ। ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਹੈ ਕਿ ਇਸ ਦੀ ਰੋਕਥਾਮ ਲਈ ਸਾਦੇ ਕੱਪੜਿਆਂ 'ਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇ ਤਾਂ ਜੋ ਇਸ ਵਰਤਾਰੇ 'ਤੇ ਸਖਤੀ ਨਾਲ ਠੱਲ੍ਹ ਪਾਈ ਜਾ ਸਕੇ।
ਸੁਵਿਧਾ ਸੈਂਟਰ 'ਚ ਇੰਟਰਨੈੱਟ ਸਰਵਰ ਡਾਊਨ, ਲੋਕਾਂ ਨੂੰ ਦਿੱਕਤ
NEXT STORY