ਜਲੰਧਰ, (ਸ਼ੋਰੀ)- ਨਕੋਦਰ ਦੇ ਪਿੰਡ ਬਾਠ ਕਲਾਂ 'ਚ ਇਕ ਵਿਅਕਤੀ ਬੀੜੀ ਨੂੰ ਜਲਾਉਣ ਦੇ ਚੱਕਰ ਵਿਚ ਖੁਦ ਝੁਲਸ ਗਿਆ। ਉਸ ਨੂੰ ਝੁਲਸੀ ਹਾਲਤ ਵਿਚ ਨਕੋਦਰ ਦੇ ਸਰਕਾਰੀ ਹਸਪਤਾਲ ਤੋਂ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ। ਉਸ ਦੀ ਪਛਾਣ ਸੋਮਨਾਥ (37) ਪੁੱਤਰ ਦੇਵ ਰਾਜ ਦੇ ਤੌਰ 'ਤੇ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੋਮਨਾਥ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਅੱਜ ਉਹ ਘਰ ਵਿਚ ਇਕੱਲਾ ਸੀ। ਇਸ ਦੌਰਾਨ ਜਿਵੇਂ ਹੀ ਉਸ ਨੇ ਬੀੜੀ ਪੀਣ ਲਈ ਲਾਈਟਰ ਜਲਾਇਆ ਤਾਂ ਲਾਈਟਰ ਦੀ ਅੱਗ ਉਸ ਦੀ ਕਮੀਜ਼ 'ਤੇ ਪੈ ਗਈ। ਜਿਸ ਕਾਰਨ ਕੱਪੜਿਆਂ ਨੂੰ ਵੀ ਅੱਗ ਲੱਗ ਗਈ ਤਾਂ ਉਹ ਝੁਲਸ ਗਿਆ। ਉਸ ਵੱਲੋਂ ਰੌਲਾ ਪਾਉਣ 'ਤੇ ਉਸ ਦਾ 17 ਸਾਲਾ ਪੁੱਤਰ ਆਇਆ ਤਾਂ ਅੱਗ ਬੁਝਾਈ।
ਇਸ ਤਰ੍ਹਾਂ ਇਕ ਹੋਰ ਮਾਮਲੇ ਵਿਚ ਕਿਸ਼ਨਪੁਰਾ ਵਾਸੀ ਅਸ਼ੋਕ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ੱਕੀ ਹਾਲਤ ਵਿਚ ਅੱਗ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਝੁਲਸ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਵਿਦਿਆਰਥੀ 'ਤੇ ਇੱਟਾਂ ਨਾਲ ਕੀਤਾ ਹਮਲਾ
NEXT STORY