ਬਰਨਾਲਾ, (ਵਿਵੇਕ ਸਿੰਧਵਾਨੀ)— ਬਰਨਾਲਾ ਪੁਲਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਇਕ ਕਿੱਲੋ 100 ਗਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੇ ਦੀ ਅੰਤਰਰਾਸ਼ਟਰੀ ਕੀਮਤ ਲਗਭਗ ਸਾਢੇ ਪੰਜ ਕਰੋੜ ਰੁਪਏ ਦੇ ਕਰੀਬ ਹੈ। ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ. ਏ. ਸਟਾਫ ਬਰਨਾਲਾ ਦੇ ਇਚੰਾਰਜ ਬਲਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਸੁਖਦੇਵ ਸਿੰਘ ਵਾਸੀ ਸੰਗਰੂਰ, ਗੁਰਪ੍ਰੀਤ ਸਿੰਘ ਵਾਸੀ ਮਾਜਰਾ ਜ਼ਿਲ੍ਹਾ ਬਰਨਾਲਾ, ਹੈਪੀ ਸਿੰਘ ਵਾਸੀ ਸਮੁੰਦਗੜ ਛੰਨਾ ਜ਼ਿਲ੍ਹਾ ਸੰਗਰੂਰ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਇਕ ਕਾਰ 'ਚ ਹੈਰੋਇਨ, ਨਸ਼ੀਲੀ ਗੋਲੀਆਂ ਲਿਆ ਕੇ ਬਰਨਾਲਾ, ਧਨੌਲਾ ਤੇ ਆਸ-ਪਾਸ ਦੇ ਖੇਤਰਾਂ 'ਚ ਸਪਲਾਈ ਕਰਦੇ ਹਨ। ਸੂਚਨਾ ਦੇ ਆਧਾਰ 'ਤੇ ਧਨੌਲਾ ਨੇੜੇ ਨਾਕਾਬੰਦੀ ਕਰਕੇ ਇਕ ਕਾਰ 'ਚੋਂ ਇਨ੍ਹਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਗੁਰਪ੍ਰੀਤ ਸਿੰਘ ਕੋਲੋਂ 500 ਗ੍ਰਾਮ ਚਿੱਟਾ, ਹੈਪੀ ਸਿੰਘ ਤੋਂ 320 ਗ੍ਰਾਮ ਚਿੱਟਾ ਤੇ ਸੁਖਦੇਵ ਸਿੰਘ ਤੋਂ 280 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜਿਸਦੀ ਮਾਤਰਾ 1 ਕਿਲੋ 100 ਗ੍ਰਾਮ ਬਣਦੀ ਹੈ।
ਦਿੱਲੀ ਤੋਂ ਨਾਈਜੀਰੀਅਨ ਵਿਅਕਤੀ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸੀ ਦੋਸ਼ੀ
ਪ੍ਰੈਸ ਕਾਨਫੰਰਸ 'ਚ ਪਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਐੱਸ.ਪੀ.ਡੀ. ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਦਿੱਲੀ ਤੋਂ ਇਕ ਨਾਈਜੀਰੀਅਨ ਵਿਅਕਤੀ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸੀ। ਜੋ ਕਿ ਵੱਖ-ਵੱਖ ਲੋਕਾਂ ਨੂੰ ਦਿੱਤੀ ਜਾਣੀ ਸੀ। ਨਸ਼ੇ ਦੀ ਇਹ ਖੇਪ ਪਕੜੇ ਜਾਣ ਤੇ ਨੌਜਵਾਨਾਂ ਦੀ ਜਾਨ ਵੀ ਬਚ ਗਈ। ਪੁੱਛਗਿਛ 'ਚ ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀ.ਐੱਸ.ਪੀ. ਪ੍ਰਗਿਆ ਜੈਨ, ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਮੌਜੂਦ ਸਨ।
ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸ਼ਹਿਰ, ਲੋਕਾਂ ਨੇ ਖੁਸ਼ੀ 'ਚ ਵੰਡੇ ਲੱਡੂ
NEXT STORY