ਲਾਂਬੜਾ/ਜਲੰਧਰ, (ਵਰਿੰਦਰ, ਪ੍ਰੀਤ)- ਥਾਣਾ ਲਾਂਬੜਾ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਲਿਜਾ ਰਹੇ ਦਿਹਾੜੀਦਾਰ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਕਾਰ ਵਿਚੋਂ 11 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪਤਾ ਲੱਗਾ ਹੈ ਕਿ ਉਕਤ ਸ਼ਰਾਬ ਉਹ ਦਿਹਾੜੀ 'ਤੇ ਪਿੰਡ ਮੱਲ੍ਹੀਆਂ ਦੇ ਸਮੱਗਲਰ ਕੁਲਵਿੰਦਰ ਸਿੰਘ ਲਈ ਸਪਲਾਈ ਕਰਦਾ ਸੀ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਅੱਡਾ ਰਾਮਪੁਰ ਦੇ ਨੇੜਿਓਂ ਕਾਰ ਨੂੰ ਰੋਕ ਕੇ ਸਰਚ ਕੀਤੀ ਗਈ ਤਾਂ ਉਸ ਵਿਚੋਂ 11 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਜਾਂਚ ਵਿਚ ਕਾਰ 'ਤੇ ਲੱਗਾ ਨੰਬਰ ਵੀ ਜਾਅਲੀ ਪਾਇਆ ਗਿਆ। ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਕਾਰ ਚਾਲਕ ਨਵਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮੱਲ੍ਹੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਡਰਾਈਵਰ ਕੁਲਦੀਪ ਸਿੰਘ ਪਿੰਡ ਮੱਲ੍ਹੀਆਂ ਦੇ ਸਮੱਗਲਰ ਕੁਲਵਿੰਦਰ ਸਿੰਘ ਲਈ ਕੰਮ ਕਰ ਰਿਹਾ ਹੈ। ਸਮੱਗਲਰ ਕੁਲਵਿੰਦਰ ਸਿੰਘ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਲੁੱਟ ਦੇ ਕੇਸ 'ਚ ਫਸਾਉਣ ਲਈ ਰਚੀ ਸਾਜ਼ਿਸ਼, 1 ਗ੍ਰਿਫਤਾਰ
NEXT STORY