ਦੋਰਾਹਾ(ਵਿਨਾਇਕ)- ਪਿਛਲੇ ਦਿਨੀਂ ਦੋਰਾਹਾ ਦੇ ਰੇਲਵੇ ਰੋਡ 'ਤੇ ਸਥਿਤ ਭੈਣਾਂ ਵਾਲੀ ਗੱਲੀ 'ਚੋਂ ਸਿਖਰ ਦੁਪਹਿਰੇ ਬੈਂਕ 'ਚੋਂ ਪੈਸੇ ਕੱਢਵਾ ਕੇ ਪੈਦਲ ਵਾਪਸ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੱਟ ਕੇ ਫਰਾਰ ਹੋ ਜਾਣ ਦੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਥਾਨਕ ਪੁਲਸ ਵੱਲੋਂ ਇਨ੍ਹਾਂ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜਿਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਨਾਕਾਬੰਦੀ ਕਰਕੇ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ. ਦੋਰਾਹਾ ਅਤੇ ਡੀ. ਐੱਸ. ਪੀ. ਪਾਇਲ? : ਦੋਰਾਹਾ ਦੇ ਐੱਸ. ਐੱਚ. ਓ. ਇੰਸਪੈਕਟਰ ਅਸ਼ਵਨੀ ਕੁਮਾਰ ਅਤੇ ਪਾਇਲ ਦੇ ਡੀ. ਐੱਸ. ਪੀ. ਰਛਪਾਲ ਸਿੰਘ ਨੇ ਕਿਹਾ ਕਿ ਪੁਲਸ ਲੁਟੇਰਿਆਂ ਦੀ ਜੰਗੀ ਪੱਧਰ 'ਤੇ ਭਾਲ ਕਰ ਰਹੀ ਹੈ ਅਤੇ ਇਸ ਸਬੰਧੀ ਲੁਟੇਰਿਆਂ ਦੀ ਸ਼ਨਾਖਤ ਲਈ ਇਲਾਕੇ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ।
50 ਪੁਲਸ ਮੁਲਾਜ਼ਮਾਂ ਦਾ ਘੇਰਾ ਤੋੜ ਕੇ ਭੱਜ ਨਿਕਲੇ 2 ਗੈਂਗਸਟਰ
NEXT STORY