ਹੁਸ਼ਿਆਰਪੁਰ (ਜ. ਬ.)— ਟਾਂਡਾ ਰੋਡ 'ਤੇ ਸਥਿਤ ਲਾਚੋਵਾਲ ਪਿੰਡ ਵਿਖੇ ਸੱਪ ਦੇ ਡੰਗਣ ਨਾਲ ਇਕ 18 ਸਾਲਾ ਨੌਜਵਾਨ ਅਜੈ ਸੈਣੀ ਪੁੱਤਰ ਜੁਝਾਰ ਸੈਣੀ ਦੀ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਡਿਊਟੀ 'ਤੇ ਤਾਇਨਾਤ ਡਾਕਟਰ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਫ ਹੋਵੇਗਾ ਕਿ ਨੌਜਵਾਨ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ।
ਸਿਵਲ ਹਸਪਤਾਲ ਵਿਖੇ ਅਜੈ ਸੈਣੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ 11 ਵਜੇ ਉਹ ਸੌਣ ਚਲਾ ਗਿਆ। ਤੜਕੇ 4 ਵਜੇ ਉਸ ਨੇ ਰੌਲਾ ਪਾਇਆ ਕਿ ਉਸ ਦੇ ਅੰਗੂਠੇ 'ਤੇ ਸੱਪ ਨੇ ਡੰਗ ਮਾਰ ਦਿੱਤਾ ਹੈ। ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਵਰਣਨਯੋਗ ਹੈ ਕਿ ਮ੍ਰਿਤਕ ਅਜੈ ਸੈਣੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਭਾਰਤ 'ਚ ਸਰਵਾਈਕਲ ਕੈਂਸਰ ਨਾਲ ਹਰ ਘੰਟੇ ਹੋ ਰਹੀ 8 ਔਰਤਾਂ ਦੀ ਮੌਤ
NEXT STORY