ਜਲੰਧਰ, (ਚਾਵਲਾ)- ਸੋਸ਼ਲ ਮੀਡੀਆ ’ਤੇ ਸ਼ਿਵ ਸੈਨਾ ਦੇ ਇਕ ਆਗੂ ਵਲੋਂ ਸਿੱਖਾਂ ਨੂੰ ਚੈਲੰਜ ਕਰਨ ਵਾਲਾ ਵੀਡੀਓ ਵਾਇਰਲ ਕਰਕੇ ਵੰਗਾਰਨ ’ਤੇ ਇਕ ਵਾਰ ਮੁੜ ਮਾਹੌਲ ਗਰਮਾ ਗਿਆ ਹੈ ਜਿਸ ਕਰਕੇ ਜੋਤੀ ਚੌਕ ਤੇ ਮਾਡਲ ਟਾਊਨ ਵਾਲਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਿਵ ਸੈਨਾ ਸਮਾਜਵਾਦੀ ਵਲੋਂ ਸਿੱਖਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਵੰਗਾਰਿਆ ਗਿਆ ਸੀ ਜਿਸ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਪੁਲਸ ਡਵੀਜ਼ਨ ਨੰਬਰ 6 ਵਿਚ ਇਕ ਐੱਫ. ਆਈ. ਆਰ. ਧਾਰਾ 295ਏ, 120ਬੀ ਅਧੀਨ ਕੇਸ ਦਰਜ ਕਰਵਾਇਆ ਗਿਆ ਸੀ, ਉਸੇ ਸਬੰਧੀ ਬੀਤੇ ਦਿਨੀਂ ਸ਼ਿਵ ਸੈਨਾ ਦੇ ਆਗੂ ਅਮਿਤ ਕੁਮਾਰ ਸ਼ਰਮਾ ਮੋਹਾਲੀ ਨੇ ਫਿਰ ਸਿੱਖਾਂ ਨੂੰ ਜਲੰਧਰ ਵਿਚ ਟੱਕਰਨ ਲਈ ਚੈਲੰਜ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਪਾਇਆ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਗਿਆ ਤੇ ਭਾਰੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਆਗੂ ਜੋਤੀ ਚੌਕ ਤੇ ਫਿਰ ਮਾਡਲ ਟਾਊਨ ਵਿਖੇ ਇਕੱਤਰ ਹੋਏ ।
ਸੋਸ਼ਲ ਮੀਡੀਆ ’ਤੇ ਚੈਲੰਜ ਕਰਨ ਵਾਲੇ ਆਗੂ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ
ਸੋਸ਼ਲ ਮੀਡੀਆ ’ਤੇ ਸਿੱਖਾਂ ਨੂੰ ਚੈਲੰਜ ਕਰਨ ਵਾਲੇ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਮੋਹਾਲੀ ਵਲੋਂ ਬੀਤੇ ਦਿਨੀਂ ਇਕ ਲਾਈਵ ਵੀਡੀਓ ਪਾ ਕੇ ਵੰਗਾਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਪਹਿਲਾਂ ਵੀ ਇਸੇ ਵਿਅਕਤੀ ਨੇ ਸਿੱਖਾਂ ਦੇ ਗੁਰੂ ਸਾਹਿਬਾਨ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਸੀ ਜਿਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੀਟੂ ਦੇ ਬਿਆਨ ’ਤੇ ਪ੍ਰਸ਼ਾਸਨ ਨੇ ਦਰਜ ਕੀਤਾ ਸੀ ਜੋ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ ।
ਪੁਲਸ ਨੇ ਗੈਸਟ ਹਾਊਸ ਦੀ ਕੀਤੀ ਚੈਕਿੰਗ
ਸੋਸ਼ਲ ਮੀਡੀਆ ’ਤੇ ਸਿੱਖਾਂ ਨੂੰ ਵੰਗਾਰਨ ਵਾਲਾ ਵੀਡੀਓ ਵਾਇਰਲ ਕਰਨ ਵਾਲੇ ਸ਼ਿਵ ਸੈਨਾ ਦੇ ਆਗੂਆਂ ਦੇ ਜਲੰਧਰ ਪੁੱਜਣ ਦਾ ਦਾਅਵਾ ਕਰਨ ਵਾਲੇ ਸਿੱਖ ਆਗੂਆਂ ਨੇ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਜੋ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਫਿਰਾਕ ਵਿਚ ਸਾਜ਼ਿਸ਼ਾਂ ਰਚ ਰਹੇ ਹਨ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਬਣੀ ਰਹੇ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਅੱਜ ਸਥਾਨਕ ਜੋਤੀ ਚੌਕ ਕੋਲ ਸਥਿਤ ਇਕ ਗੈਸਟ ਹਾਊਸ ਦੀ ਚੈਕਿੰਗ ਕੀਤੀ ਕਿਉਂਕਿ ਸਿੱਖ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਬੀਤੀ ਰਾਤ ਸਿੱਖਾਂ ਨੂੰ ਚੈਲੰਜ ਕਰਨ ਵਾਲੇ ਸ਼ਿਵ ਸੈਨਾ ਦੇ ਆਗੂ ਇਸੇ ਗੈਸਟ ਹਾਊਸ ਵਿਚ ਠਹਿਰੇ ਸਨ।
ਕੌਣ-ਕੌਣ ਸਨ ਹਾਜ਼ਰ?
ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਲੱਕੀ, ਹਰਪ੍ਰੀਤ ਸਿੰਘ ਨੀਟੂ, ਕੰਵਲਜੀਤ ਸਿੰਘ ਟੋਨੀ, ਜਸਬੀਰ ਸਿੰਘ ਬੱਗਾ, ਹਰਪ੍ਰੀਤ ਸਿੰਘ ਰੋਬਿਨ, ਦਿਲਬਾਗ ਸਿੰਘ, ਮਨਦੀਪ ਸਿੰਘ ਬੱਲੂ, ਗੁਰਜੀਤ ਸਿੰਘ ਸਤਨਾਮੀਆ, ਜਤਿੰਦਰ ਸਿੰਘ ਮਝੈਲ, ਮਨਵੀਰ ਸਿੰਘ, ਪਰਮਿੰਦਰ ਸਿੰਘ ਦਸਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਮਨਜੀਤ ਸਿੰਘ ਰੇਰੂ, ਜਤਿੰਦਰ ਸਿੰਘ ਕੋਹਲੀ, ਹਰਜੋਤ ਸਿੰਘ ਲੱਕੀ, ਹਰਵਿੰਦਰ ਸਿੰਘ ਬਬਲੂ, ਦਮਨ ਜੁਨੇਜਾ, ਲਖਵੀਰ ਸਿੰਘ ਲੱਕੀ, ਗੁਰਮੀਤ ਸਿੰਘ ਨਕੋਦਰ, ਦਮਨਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।
ਦੋਸਤ ਦੀ ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਬਰਫੀ ਖਾਧੀ, ਹਾਲਤ ਵਿਗੜੀ
NEXT STORY