ਜਲੰਧਰ, (ਸ਼ੋਰੀ)- ਰੱਖੜੀ ਦੇ ਪਵਿੱਤਰ ਤਿਓਹਾਰ ’ਤੇ ਜਿੱਥੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਉਥੇ ਜੰਡਿਆਲਾ ਕੋਲ ਇਕ ਅਜੀਬ ਕਿੱਸਾ ਸਾਹਮਣੇ ਆਇਆ ਜਿੱਥੇ ਦੋਸਤ ਦੀ ਭੈਣ ਕੋਲੋਂ ਰੱਖੜੀ ਬੰਨ੍ਹਵਾਉਣ ਦੌਰਾਨ ਮੂੰਹ ਮਿੱਠਾ ਕਰਦੇ ਸਮੇਂ ਖਾਧੀ ਬਰਫੀ ਨਾਲ ਵਿਅਕਤੀ ਦੀ ਹਾਲਤ ਵਿਗੜ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮੰਗਾ ਪੁੱਤਰ ਜੀਤਾ ਵਾਸੀ ਜੰਡਿਆਲਾ ਖਾਸ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਿਆ ਤਾਂ ਇਲਾਕੇ ਦਾ ਰਹਿਣ ਵਾਲਾ ਉਸ ਦਾ ਦੋਸਤ ਰਾਮ ਉਸ ਨੂੰ ਮਿਲਿਆ। ਰਾਮ ਉਸ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਸ ਦੀ ਭੈਣ ਨੇ ਉਸ ਨੂੰ ਰੱਖੜੀ ਬੰਨ੍ਹਣੀ ਹੈ।
ਮੰਗਾ ਮੁਤਾਬਕ ਦੋਸਤ ਦੇ ਘਰ ਪਹੁੰਚਣ ’ਤੇ ਉਸ ਦੀ ਭੈਣ ਨੇ ਉਸ ਨੂੰ ਰੱਖੜੀ ਬੰਨ੍ਹੀ ਤੇ ਬਰਫੀ ਵੀ ਖੁਆਈ। ਰੱਖੜੀ ਬੰਨ੍ਹਾਉਣ ਤੋਂ ਬਾਅਦ ਜਦੋਂ ਉਹ ਬਾਹਰ ਗਲੀ ਵਿਚ ਆਇਆ ਤਾਂ ਉਸਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ ਤੇ ਹਾਲਤ ਵਿਗੜਨੀ ਸ਼ੁਰੂ ਹੋ ਗਈ। ਉਸ ਨੂੰ ਸ਼ੱਕ ਹੈ ਕਿ ਬਰਫੀ ਵਿਚ ਪਾ ਕੇ ਕੋਈ ਜ਼ਹਿਰੀਲੀ ਚੀਜ਼ ਉਸ ਨੂੰ ਖੁਆਈ ਗਈ ਹੈ। ਮਾਮਲੇ ਦੀ ਜਾਂਚ ਥਾਣਾ ਸਦਰ ਪੁਲਸ ਵਲੋਂ ਜਾਰੀ ਹੈ।
ਸਾਢੇ 7 ਕਿਲੋ ਸੋਨੇ ਸਮੇਤ 2 ਕਾਬੂ
NEXT STORY