ਤਰਨਤਾਰਨ (ਰਮਨ) - ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਛੱਪੜ 'ਚ ਮੱਛੀ ਪਾਲਣ ਦੇ ਝਗੜੇ ਨੂੰ ਸ਼ਾਂਤ ਕਰਵਾਉਣ ਲਈ ਪੁੱਜੇ ਮੌਜੂਦਾ ਕਾਂਗਰਸੀ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਅਤੇ ਡੀ. ਐਸ. ਪੀ. ਸੁੱਚਾ ਸਿੰਘ ਬੱਲ ਨੇ ਮੌਕੇ 'ਤੇ ਪੁੱਜ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਪੱਧਰੀ ਕਲਾਂ ਦੇ ਸਰਪੰਚ ਦਿਲਬਾਗ ਸਿੰਘ ਆਪਣੇ ਪੁੱਤਰ ਸ਼ਗਨਦੀਪ ਸਿੰਘ ਦੇ ਨਾਲ ਪਿੰਡ ਦੇ ਛੱਪੜ 'ਚ ਮੱਛੀ ਪਾਲਣ ਦੇ ਠੇਕੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸ਼ਾਂਤ ਕਰਨ ਲਈ ਪੁਜੇ ਸਨ। ਰਾਤ ਕਰੀਬ ਸਾਢੇ ਨੌਂ ਵਜੇ ਜਦੋਂ ਕੁਲਦੀਪ ਸਿੰਘ ਧਿਰ ਵੱਲੋਂ ਦੂਸਰੀ ਧਿਰ ਨਾਲ ਕਹਾ ਸੁਣੀ ਕੀਤੀ ਜਾ ਰਹੀ ਸੀ ਤਾਂ ਦਿਲਬਾਗ ਸਿੰਘ ਦੇ ਪੁੱਤਰ ਸ਼ਗਨਦੀਪ ਸਿੰਘ ਵੱਲੋਂ ਇਸ ਵਿਵਾਦ ਨੂੰ ਰੋਕਦੇ ਹੋਏ ਅੱਗੇ ਹੋ ਮਾਮਲੇ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕੁਲਦੀਪ ਸਿੰਘ ਦੇ ਧਿਰ ਵਲੋਂ ਸ਼ਗਨਦੀਪ ਸਿੰਘ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। ਇਸ ਹਮਲੇ ਉਪਰੰਤ ਸ਼ਗਨਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਮਲਾ ਕਰਨ ਵਾਲੇ ਵੀ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ।
ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ
ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਕਤਲ ਬਾਬਤ ਥਾਣਾ ਝਬਾਲ ਵਿਖੇ 2 ਵਿਅਕਤੀਆਂ ਅਤੇ 2 ਔਰਤਾਂ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੱਖ ਮੰਤਰੀ 20 ਦੀ ਬਜਾਏ 22 ਨੂੰ ਮਿਲਣਗੇ ਸੋਨੀਆ ਨੂੰ
NEXT STORY