ਜਲੰਧਰ, (ਮਹੇਸ਼)— ਥਾਣਾ ਸਦਰ ਦੀ ਪੁਲਸ ਨੇ ਸ਼ਾਹਪੁਰ ਪਿੰਡ ਦੇ ਨੇੜੇ ਐਕਟਿਵਾ 'ਤੇ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਸੋਨੂੰ ਅਤੇ ਰੌਕੀ ਨਾਂ ਦੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਤੇਜ਼-ਰਫਤਾਰ ਐਕਟਿਵਾ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ 'ਤੇ ਸਵਾਰ ਦੋ ਨੌਜਵਾਨਾਂ ਨੇ ਆਪਣੀ ਪਛਾਣ ਅਵਿਨਾਸ਼ ਉਰਫ ਰੌਕੀ ਪੁੱਤਰ ਕੇਵਲ ਕੁਮਾਰ ਵਾਸੀ ਸ਼ਿਵ ਨਗਰ ਨਾਗਰਾ ਕਾਲੋਨੀ ਥਾਣਾ ਡਵੀਜ਼ਨ ਨੰਬਰ 1 ਅਤੇ ਓਂਕਾਰ ਉਰਫ ਸੋਨੂੰ ਪੁੱਤਰ ਬਲਜੀਤ ਵਾਸੀ ਟੈਗੋਰ ਨਗਰ ਜਲੰਧਰ ਦੱਸਿਆ। ਐਕਟਿਵਾ ਦੇ ਅੱਗੇ ਰੱਖੇ ਗਏ ਬੈਗ ਦੀ ਤਲਾਸ਼ੀ ਲੈਣ 'ਤੇ 47 ਬੋਤਲਾਂ ਸ਼ਰਾਬ ਬਰਾਮਦ ਹੋਈ। ਦੋਵਾਂ ਖਿਲਾਫ ਥਾਣਾ ਸਦਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਝਾਂਸਾ ਦੇ ਕੇ ਫਰਾਰ ਹੋਣ ਦੇ ਮਾਮਲੇ 'ਚ ਗੁਰਜੰਟ ਨੂੰ 2 ਸਾਲ ਦੀ ਕੈਦ
NEXT STORY