ਫਿਰੋਜ਼ਪੁਰ, (ਕੁਮਾਰ)— ਇਥੋਂ ਦੇ ਹੁਸੈਨੀਵਾਲਾ ਅੰਤਰਰਾਸ਼ਟਰੀ ਬਾਰਡਰ 'ਤੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕਾਂ ਨੂੰ ਨੈਸ਼ਨਲ ਮਾਨੂਮੈਂਟ ਘੋਸ਼ਿਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਕਿਉਂਕਿ ਇਥੇ ਅੰਤਰਰਾਸ਼ਟਰੀ ਪੱਧਰ 'ਤੇ ਮਹੱਤਵ ਰੱਖਦੀ ਉਹ ਜਗ੍ਹਾ ਹੈ, ਜਿਥੇ ਇਨ੍ਹਾਂ ਤਿੰਨਾਂ ਸ਼ਹੀਦਾਂ ਦੇ ਸਰੀਰਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ। ਦੇਸ਼-ਵਿਦੇਸ਼ ਤੋਂ ਸੈਲਾਨੀ ਹੁਸੈਨੀਵਾਲਾ ਵਿਚ ਆ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਹਰ ਸਾਲ 23 ਮਾਰਚ ਨੂੰ ਰਾਸ਼ਟਰੀ ਪੱਧਰ 'ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ, ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੱਤਾਧਾਰੀ ਸਰਕਾਰਾਂ ਦੇ ਮੁੱਖ ਮੰਤਰੀ ਪੰਜਾਬ ਤੇ ਹੋਰ ਕੇਂਦਰੀ ਤੇ ਸੂਬਿਆਂ ਦੇ ਮੰਤਰੀ ਆਉਂਦੇ ਰਹਿੰਦੇ ਹਨ। ਇਹ ਸ਼ਰਧਾਂਜਲੀ ਸਮਾਰੋਹ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਘੱਟ ਅਤੇ ਸਿਆਸੀ ਅਖਾੜਾ ਜ਼ਿਆਦਾ ਹੁੰਦਾ ਹੈ।
ਫਿਰੋਜ਼ਪੁਰ, 4 ਮਾਰਚ (ਕੁਮਾਰ)—ਇਥੋਂ ਦੇ ਹੁਸੈਨੀਵਾਲਾ ਅੰਤਰਰਾਸ਼ਟਰੀ ਬਾਰਡਰ 'ਤੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕਾਂ ਨੂੰ ਨੈਸ਼ਨਲ ਮਾਨੂਮੈਂਟ ਘੋਸ਼ਿਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਕਿਉਂਕਿ ਇਥੇ ਅੰਤਰਰਾਸ਼ਟਰੀ ਪੱਧਰ 'ਤੇ ਮਹੱਤਵ ਰੱਖਦੀ ਉਹ ਜਗ੍ਹਾ ਹੈ, ਜਿਥੇ ਇਨ੍ਹਾਂ ਤਿੰਨਾਂ ਸ਼ਹੀਦਾਂ ਦੇ ਸਰੀਰਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ। ਦੇਸ਼-ਵਿਦੇਸ਼ ਤੋਂ ਸੈਲਾਨੀ ਹੁਸੈਨੀਵਾਲਾ ਵਿਚ ਆ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਹਰ ਸਾਲ 23 ਮਾਰਚ ਨੂੰ ਰਾਸ਼ਟਰੀ ਪੱਧਰ 'ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ, ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੱਤਾਧਾਰੀ ਸਰਕਾਰਾਂ ਦੇ ਮੁੱਖ ਮੰਤਰੀ ਪੰਜਾਬ ਤੇ ਹੋਰ ਕੇਂਦਰੀ ਤੇ ਸੂਬਿਆਂ ਦੇ ਮੰਤਰੀ ਆਉਂਦੇ ਰਹਿੰਦੇ ਹਨ। ਇਹ ਸ਼ਰਧਾਂਜਲੀ ਸਮਾਰੋਹ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਘੱਟ ਅਤੇ ਸਿਆਸੀ ਅਖਾੜਾ ਜ਼ਿਆਦਾ ਹੁੰਦਾ ਹੈ।
ਸ਼ਹੀਦਾਂ ਦੇ ਸਮਾਰਕਾਂ ਦੀ ਖੂਬਸੂਰਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ
ਜ਼ਿਲਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਸ਼ਿਵਦੀਪ ਸਿੰਘ ਸੰਧੂ ਨੇ ਕਿਹਾ ਕਿ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ ਦੀ ਸੁੰਦਰਤਾ ਵੱਲ ਅਤੇ ਆਉਣ ਵਾਲੇ ਸੈਲਾਨੀਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਇਥੇ ਪ੍ਰਸ਼ਾਸਨ ਨੂੰ ਆਮਦਨੀ ਵਧਾਉਣ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਅਜਿਹੇ ਸਥਾਨ ਸਰਕਾਰ ਦੀ ਆਮਦਨੀ ਦੇ ਸਾਧਨ ਨਹੀਂ, ਬਲਕਿ ਸ਼ਹੀਦਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਹੁੰਦੇ ਹਨ।
ਸਮਾਰਕਾਂ 'ਤੇ ਖਰਚ ਕੀਤੇ ਫੰਡਾਂ ਦੀ ਨਿਰਪੱਖ ਜਾਂਚ ਹੋਵੇ
ਡਾਕਟਰ ਰਵਿੰਦਰ ਮਰਵਾਹਾ ਨੇ ਕਿਹਾ ਕਿ ਆਏ ਦਿਨ ਕੇਂਦਰ ਅਤੇ ਪੰਜਾਬ ਦੀ ਸਰਕਾਰ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ 'ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਿਆਨ ਦਿੰਦੀ ਰਹਿੰਦੀ ਹੈ ਅਤੇ ਦੇਖਣ ਵਿਚ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਪਤਾ ਲਾਇਆ ਜਾਵੇ ਕਿ ਉਹ ਫੰਡ ਕਿਥੇ-ਕਿਥੇ ਖਰਚ ਕੀਤੇ ਗਏ।
ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ
ਸ਼ਹੀਦਾਂ ਦੇ ਸਮਾਰਕਾਂ 'ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐੱਚ. ਐੱਸ. ਸੋਨੂੰ ਭੱਲਾ ਨੇ ਦੱਸਿਆ ਕਿ ਇਕ ਬੈਂਕ ਵੱਲੀ ਸਮਾਰਕਾਂ 'ਤੇ ਲਾਇਆ ਗਿਆ ਵਾਟਰ ਕੂਲਰ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਵਿਚ ਕਈ ਲੋਕਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਥੇ ਕੋਈ ਪਾਈਪ ਲੀਕ ਕਰਦੀ ਹੈ, ਜਿਸ ਕਾਰਨ ਟੈਂਕੀਆਂ ਤੱਕ ਪਾਣੀ ਨਹੀਂ ਪਹੁੰਚਦਾ। ਡਾ. ਸੋਨੂੰ ਭੱਲਾ ਨੇ ਕਿਹਾ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਪਖਾਨੇ ਨੂੰ ਲੱਗੇ ਹੋਏ ਨੇ ਤਾਲੇ
ਫਿਰੋਜ਼ਪੁਰ ਸ਼ਹਿਰ ਦੇ ਡਾਕਟਰ ਅਸ਼ਵਨੀ ਗਰੋਵਰ ਨੇ ਦੱਸਿਆ ਕਿ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ 'ਤੇ ਲੋਕਾਂ ਦੀ ਸਹੂਲਤ ਲਈ 2 ਪਖਾਨੇ ਬਣੇ ਹੋਏ ਹਨ, ਜਿਸ 'ਚੋਂ ਇਕ ਪਖਾਨੇ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਦੂਸਰੇ ਪਖਾਨੇ 'ਚੋਂ ਬਦਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਖਾਨਿਆਂ ਦੇ ਅੰਦਰ ਆਉਣਾ ਤਾਂ ਦੂਰ, ਇਨ੍ਹਾਂ ਕੋਲੋਂ ਨਿਕਲਣਾ ਵੀ ਆਮ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਹੈ। ਇਥੇ ਬਜ਼ੁਰਗ ਫਰੀਡਮ ਫਾਈਟਰ ਸਵ. ਕੇ. ਕੇ. ਗਰੋਵਰ ਵੱਲੋਂ ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਲਵਾਏ ਗਏ ਸਨ, ਉਨ੍ਹਾਂ ਦੀ ਸੰਭਾਲ ਨਹੀਂ ਕੀਤੀ ਗਈ। ਡਾ. ਅਸ਼ਵਨੀ ਗਰੋਵਰ ਨੇ ਕਿਹਾ ਕਿ ਸਮਾਰਕਾਂ ਦੇ ਕੋਲ ਪਈ ਖਾਲੀ ਜਗ੍ਹਾ ਅਤੇ ਆਸ-ਪਾਸ ਵੱਡੇ ਪੱਧਰ 'ਤੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ।
ਤਾਇਨਾਤ ਸੁਰੱਖਿਆ ਕਰਮਚਾਰੀਆਂ ਲਈ ਪੱਕੇ ਕਮਰੇ
ਤੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ
ਫਿਰੋਜ਼ਪੁਰ ਦੇ ਡਾ. ਰਵਿੰਦਰ ਮਰਵਾਹਾ ਨੇ ਦੱਸਿਆ ਕਿ ਭਾਰਤ ਦੇ ਗ੍ਰਹਿ ਮੰਤਰਾਲਾ ਵੱਲੋਂ ਸ਼ਹੀਦਾਂ ਦੇ ਸਮਾਰਕਾਂ 'ਤੇ ਜੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਉਹ ਇਕ ਟੈਂਟ ਵਿਚ ਰਹਿ ਕੇ ਗੁਜ਼ਾਰਾ ਕਰਦੇ ਹਨ ਅਤੇ ਰਾਤ ਦੇ ਸਮੇਂ ਪੱਕੇ ਤੌਰ 'ਤੇ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀਆਂ ਨੂੰ ਇਥੇ ਇਕ ਪੱਕਾ ਕਮਰਾ, ਬਿਜਲੀ, ਪਾਣੀ ਆਦਿ ਦੀ ਸਹੂਲਤ ਉਪਲੱਬਧ ਕਰਵਾਈ ਜਾਵੇ।
ਪੀੜਤ ਔਰਤਾਂ ਵੱਲੋਂ ਮੇਹਟੀਆਣਾ ਪੁਲਸ ਤੋਂ ਮਦਦ ਦੀ ਫਰਿਆਦ
NEXT STORY