ਜਲੰਧਰ (ਸਲਵਾਨ, ਸੰਜੈ)— ਸਪਾਈਸ ਜੈੱਟ ਏਅਰਲਾਈਨਸ ਆਪਣੇ ਬੇੜੇ 'ਚ ਨਵੇਂ ਬੋਇੰਗ ਏਅਰਕ੍ਰਾਫਟ ਨੂੰ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਦੀ ਨਜ਼ਰ ਆਪਣੇ ਇਨ੍ਹਾਂ ਨਵੇਂ ਜਹਾਜ਼ਾਂ ਨੂੰ ਵਿਅਸਤ ਰੱਖਣ ਲਈ ਕੁਝ ਹੋਰ ਕੌਮਾਂਤਰੀ ਰਸਤਿਆਂ 'ਤੇ ਉਡਾਣਾਂ ਸ਼ੁਰੂ ਕਰਨ ਦੀ ਵੀ ਹੈ। ਸਪਾਈਸ ਜੈੱਟ ਨੇ ਹਵਾਬਾਜ਼ੀ ਮੰਤਰਾਲਾ ਵੱਲੋਂ ਦੇਸ਼ ਦੇ ਕੁਝ ਸ਼ਹਿਰਾਂ ਤੋਂ ਢਾਕਾ ਤੇ ਹੋਰ ਮੁੱਖ ਹਵਾਈ ਰਸਤਿਆਂ 'ਤੇ ਉਡਾਣ ਲਈ ਇਜਾਜ਼ਤ ਮੰਗੀ ਹੈ। ਕੰਪਨੀ ਨੂੰ ਅਗਲੇ ਕੁਝ ਮਹੀਨਿਆਂ 'ਚ ਇਨ੍ਹਾਂ ਰਸਤਿਆਂ 'ਤੇ ਸਰਵਿਸ ਸ਼ੁਰੂ ਹੋਣ ਦੀ ਉਮੀਦ ਹੈ। ਹਵਾਬਾਜ਼ੀ ਮੰਤਰਾਲਾ ਨੂੰ ਲਿਖੇ ਪੱਤਰ 'ਚ ਸਪਾਈਸ ਜੈੱਟ ਨੇ ਕਿਹਾ ਹੈ ਕਿ ਨਵੇਂ ਬੋਇੰਗ 737 ਮੈਕਸ ਦੇ ਉਸ ਦੇ ਬੇੜੇ 'ਚ ਆਉਣ ਤੋਂ ਬਾਅਦ ਉਸ ਦੀ ਯੋਜਨਾ ਦਿੱਲੀ ਅਤੇ ਚੇਨਈ ਤੋਂ ਢਾਕਾ ਲਈ ਉਡਾਣਾਂ ਸ਼ੁਰੂ ਕਰਨ ਦੀ ਹੈ। ਏਅਰਲਾਈਨਸ ਨੇ ਦੱਸਿਆ ਕਿ ਅਗਸਤ ਤੋਂ ਉਸ ਨੂੰ ਬੋਇੰਗ 737 ਮੈਕਸ ਦੀ ਡਲਿਵਰੀ ਮਿਲਣੀ ਸ਼ੁਰੂ ਹੋ ਜਾਵੇਗੀ। ਏਅਰਲਾਈਨਸ ਨੇ ਇਹ ਵੀ ਕਿਹਾ ਕਿ ਉਹ ਕੋਲਕਾਤਾ-ਢਾਕਾ ਰਸਤੇ 'ਤੇ ਆਪਣੇ ਮੌਜੂਦਾ 78 ਸੀਟਾਂ ਵਾਲੇ ਬਾਂਬਾਰਡੀਅਰ 400 ਏਅਰਕ੍ਰਾਫਟ ਨੂੰ ਹਟਾ ਕੇ 186 ਸੀਟਾਂ ਵਾਲੇ ਬੋਇੰਗ 737 ਨੂੰ ਉਤਾਰੇਗੀ।
ਹਵਾਬਾਜ਼ੀ ਮੰਤਰਾਲਾ ਦੇ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਸਾਨੂੰ ਭਾਰਤ ਦੇ ਦੋ-ਪੱਖੀ ਉਡਾਣ ਦੇ ਅਧਿਕਾਰ ਵਧਾਉਣ 'ਤੇ ਵਿਚਾਰ ਕਰਨ ਲਈ ਕਿਹਾ ਹੈ ਕਿ ਜੇਕਰ ਮੌਜੂਦਾ ਕੋਟੇ 'ਚ ਉਨ੍ਹਾਂ ਦੀਆਂ ਉਡਾਣਾਂ ਨੂੰ ਸ਼ਾਮਲ ਕਰਨ ਲਈ ਜਗ੍ਹਾ ਨਹੀਂ ਹੈ। ਸਿਰਫ ਬੰਗਲਾਦੇਸ਼ ਹੀ ਨਹੀਂ ਸਗੋਂ ਕੁਝ ਹੋਰ ਦੇਸ਼ਾਂ ਲਈ ਉਡਾਣ ਸ਼ੁਰੂ ਕਰਨ ਦੀ ਵੀ ਉਨ੍ਹਾਂ ਦੀ ਯੋਜਨਾ ਹੈ। ਬੰਗਲਾਦੇਸ਼ ਦੇ ਨਾਲ ਮੌਜੂਦਾ ਏਅਰ ਟਰੈਫਿਕ ਅਧਿਕਾਰੀ ਮੁਤਾਬਕ ਹਰ ਦੇਸ਼ ਇਕ ਹਫਤੇ 'ਚ ਕੁਲ 61 ਉਡਾਣਾਂ ਦਾ ਸੰਚਾਲਨ ਕਰ ਸਕਦਾ ਹੈ। ਇਸ ਤੋਂ ਇਲਾਵਾ 18 ਹੋਰ ਡੈਸਟੀਨੇਸ਼ਨ ਆਸਿਆਨ ਓਪਨ ਸਕਾਈ ਐਗਰੀਮੈਂਟ ਦੇ ਤਹਿਤ ਆਉਂਦੇ ਹਨ। ਇਨ੍ਹਾਂ 'ਚੋਂ ਭਾਰਤੀ ਜਹਾਜ਼ ਕੰਪਨੀਆਂ ਨੂੰ ਕੁਲ 68 ਸੇਵਾਵਾਂ ਹਾਸਲ ਹਨ ਜਦੋਂ ਕਿ ਬੰਗਲਾਦੇਸ਼ ਦੀਆਂ ਜਹਾਜ਼ ਕੰਪਨੀਆਂ 50 ਸੇਵਾਵਾਂ ਦਾ ਸੰਚਾਲਨ ਕਰਦੀਆਂ ਹਨ। ਸਪਾਈਸ ਜੈੱਟ ਨੇ ਇਸ ਮਾਮਲੇ 'ਚ ਅਧਿਕਾਰਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹੁਣ ਦਿੱਲੀ ਤੋਂ ਗੋਰਖਪੁਰ ਰੋਜ਼ਾਨਾ ਉਡਾਣ ਭਰੇਗਾ ਇੰਡੀਗੋ ਦਾ ਜਹਾਜ਼
ਏਅਰਲਾਈਨ ਕੰਪਨੀ ਇੰਡੀਗੋ (ਇੰਟਰਗਲੋਬ ਐਵੀਏਸ਼ਨ ਲਿਮਟਿਡ) ਸਤੰਬਰ ਤੋਂ ਨਵੀਂ ਦਿੱਲੀ ਤੋਂ ਗੋਰਖਪੁਰ ਤੱਕ ਰੋਜ਼ਾਨਾ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗਾ। ਸੰਯੋਗ ਨਾਲ ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਸਾਬਕਾ ਲੋਕ ਸਭਾ ਚੋਣ ਖੇਤਰ ਵੀ ਹੈ। ਇਸ ਦਾ ਐਲਾਨ ਕਰਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇਕ ਮਹੱਤਵਪੂਰਨ ਸੂਬਾ ਹੈ। ਤੇਜ਼ੀ ਨਾਲ ਵਿਕਾਸ ਲਈ ਇਥੇ ਜ਼ਿਆਦਾ ਕੁਨੈਕਟੀਵਿਟੀ ਦੀ ਜ਼ਰੂਰਤ ਹੈ। ਇੰਡੀਗੋ ਦਾ ਏ-320 ਜਹਾਜ਼ 1 ਸਤੰਬਰ ਤੋਂ 9.45 ਵਜੇ ਦਿੱਲੀ ਤੋਂ ਗੋਰਖਪੁਰ ਤੱਕ ਉਡਾਣ ਭਰੇਗਾ ਅਤੇ ਗੋਰਖਪੁਰ ਤੋਂ ਦਿੱਲੀ ਸਵੇਰੇ 11.50 ਵਜੇ ਵਾਪਸੀ ਦੀ ਉਡਾਣ ਭਰੇਗਾ। ਇਸ ਯਾਤਰਾ ਲਈ 3,199 ਰੁਪਏ ਸ਼ੁਰੂਆਤੀ ਕਿਰਾਇਆ ਹੋਵੇਗਾ।
ਡੋਪ ਟੈਸਟ ਦੇ ਫੈਸਲੇ ਖਿਲਾਫ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ
NEXT STORY