ਤਲਵੰਡੀ ਭਾਈ (ਗੁਲਾਟੀ ) - ਤਲਵੰਡੀ ਭਾਈ ਦੇ ਖੋਸਾ ਦਲ ਸਿੰਘ ਰੋਡ 'ਤੇ ਬੀਤੀ ਰਾਤ ਚੋਰਾਂ ਨੇ ਇਕ ਸ਼ਰਾਬ ਦੇ ਠੇਕੇ ਦੇ ਮੁਲਾਜ਼ਮ ਨੂੰ ਬੰਦੀ ਬਣਾਕੇ ਡੇਢ ਲੱਖ ਰੁਪਏ ਦੀ ਸ਼ਰਾਬ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆ ਠੇਕੇ ਦੇ ਮੁਲਾਜ਼ਮ ਕੁਲਭੂਸ਼ਨ ਪੁੱਤਰ ਹਰੀ ਕ੍ਰਿਸ਼ਨ ਕੁਮਾਰ ਨੇ ਦੱਸਿਆਂ ਕਿ ਬੀਤੀ ਰਾਤ ਕਰੀਬ ਦੋ-ਢਾਈ ਵਜੇ ਤਿੰਨ ਵਿਅਕਤੀ ਠੇਕੇ ਦਾ ਸ਼ਟਰ ਰਾੜਾਂ ਨਾਲ ਤੋੜਕੇ ਅੰਦਰ ਦਾਖ਼ਲ ਹੋਏ ਸਨ , ਜਿਨ੍ਹਾਂ ਨੇ ਆਉਦੇ ਸਾਰ ਹੀ ਰਾੜਾਂ ਅਤੇ ਡਾਂਗ ਦੇ ਦਮ 'ਤੇ ਉਸ ਦੀਆਂ ਲੱਤਾਂ-ਬਾਹਾਂ ਨੂੰ ਰੱਸੇ ਨਾਲ ਬੰਨਕੇ ਬੰਦੀ ਬਣਾ ਲਿਆ। ਇਸ ਤੋਂ ਬਾਅਦ ਇਨ੍ਹਾਂ ਵੱਲੋਂ ਅੰਦਰ ਪਈ ਕਰੀਬ ਡੇਢ ਲੱਖ ਰੁਪਏ ਦੀ ਸ਼ਰਾਬ ਨੂੰ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਏਥੇ ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿਚ ਅਕਤੂਬਰ ਮਹੀਨੇ ਵਿਚ ਹੋਈ ਇਹ ਦੂਜੀ ਚੋਰੀ ਹੈ।
ਕਰਜ਼ ਮੁਆਫ਼ੀ 'ਤੇ ਮੋਹਰ ਲਗਾਕੇ ਕਾਂਗਰਸ ਸਰਕਾਰ ਨੇ ਨਿਭਾਇਆ ਆਪਣਾ ਵਾਅਦਾ - ਰਿੰਕੂ ਢਿੱਲੋਂ
NEXT STORY