Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    9:33:13 AM

  • punjab employees pensioners dearness allowance

    ਮਹਿੰਗਾਈ ਭੱਤੇ ਨੂੰ ਲੈ ਕੇ ਪੰਜਾਬ ਦੇ...

  • major accident in pratapgarh

    ਪ੍ਰਤਾਪਗੜ੍ਹ: ਢੇਰੀ ਹੋਇਆ 100 ਸਾਲ ਪੁਰਾਣਾ ਮਕਾਨ,...

  • cjp protest supreme court

    ’ਭਟਕੇ ਨੌਜਵਾਨਾਂ ਨੂੰ ਸਮਝਾਓ, ਤਾਕਤ ਦੀ ਵਰਤੋਂ ਨਾ...

  • petrol bomb thrown at former bangladesh captain  s house

    ਬੰਗਲਾਦੇਸ਼ ਦੇ ਸਾਬਕਾ ਕਪਤਾਨ ਦੇ ਘਰ 'ਤੇ ਸੁੱਟਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਜਾਗਤ ਜੋਤ ‘ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

PUNJAB News Punjabi(ਪੰਜਾਬ)

ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਜਾਗਤ ਜੋਤ ‘ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

  • Edited By Rajwinder Kaur,
  • Updated: 28 Aug, 2022 08:34 AM
Amritsar
sri guru granth sahib ji  pehla parkash purab
  • Share
    • Facebook
    • Tumblr
    • Linkedin
    • Twitter
  • Comment

ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ 'ਤੇ ਅਵਤਾਰ ਧਾਰਿਆ, ਉਦੋਂ ਦੁਨੀਆ ਦੀ ਹਾਲਤ ਬਹੁਤ ਤਰਸਮਈ ਸੀ। ਰਾਜੇ ਕਸਾਈਆਂ ਵਾਂਗ ਵਿਵਹਾਰ ਕਰਦੇ ਸਨ ਅਤੇ ਧਰਮ ਕਰਮ ਦੁਨੀਆ ਤੋਂ ਕਿਧਰੇ ਦੂਰ ਚਲਾ ਗਿਆ ਜਾਪਦਾ ਸੀ। ਇਸ ਸਮੇਂ ਦੇ ਹਾਲਾਤ ਨੂੰ ਖੁਦ ਸ੍ਰੀ ਗੁਰੂ ਨਾਨਕ ਦੇਵ ਜੀ ਬਿਆਨਦੇ ਹਨ :

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ 
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਅਜਿਹੇ ਸਮੇਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਨਿਰਮਲ ਪੰਥ ਚਲਾਇਆ ਅਤੇ ਗ੍ਰਹਿਸਤ 'ਚ ਰਹਿੰਦਿਆਂ ਸਮਾਜ ਦੀ ਸੇਵਾ ਕਰਦਿਆਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਦੂਜਿਆਂ ਨਾਲ ਵੰਡ ਕੇ ਛਕਦਿਆਂ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਸੌਖਾ ਰਸਤਾ ਦੱਸਿਆ। ਵੱਡਾ ਇਨਕਲਾਬੀ ਕਦਮ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਵਾਗਡੋਰ ਆਪਣੇ ਖਾਨਦਾਨ ਨੂੰ ਨਹੀਂ ਦਿੱਤੀ ਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਨੂੰ। ਉਨ੍ਹਾਂ ਨੇ ਸੱਚੀ ਸੁੱਚੀ ਨਿਰਸੁਆਰਥ ਸੇਵਾ ਕਰਨ ਵਾਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਕੇ ਆਪਣੇ ਮਿਸ਼ਨ ਦੇ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ। ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵੀ ਦੇਸ਼ ਵਿਦੇਸ਼ ਜਾਂਦੇ ਤਾਂ ਜੋ ਬਾਣੀ ਅਕਾਲ ਪੁਰਖ ਤੋਂ ਉਨ੍ਹਾਂ ਦੀ ਰਸਨਾ ਰਾਹੀਂ ਉਚਾਰੀ ਜਾਂਦੀ, ਬਾਅਦ 'ਚ ਉਸਨੂੰ ਇਕ ਪੋਥੀ 'ਤੇ ਲਿਖ ਲੈਂਦੇ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ 'ਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਇਸ ਨੂੰ ਸਾਂਭਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਦੇਸ਼ ਭਰ 'ਚ ਘੁੰਮ ਕੇ ਜਿਥੇ ਪਾਪੀ ਰੂਹਾਂ ਨੂੰ ਤਾਰਿਆ ਅਤੇ ਹੱਕ ਸੱਚ ਦਾ ਹੋਕਾ ਦਿੱਤਾ, ਉਥੇ ਉਨ੍ਹਾਂ ਦੇਸ਼ ਭਰ ਦੇ ਮਹਾਨ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰਨ ਦਾ ਵੱਡਾ ਕਾਰਜ ਵੀ ਕੀਤਾ। ਇਹੋ ਬਾਣੀ ਅੱਗੇ ਤੋਂ ਅੱਗੇ ਅਗਲੇ ਗੁਰੂ ਸਾਹਿਬਾਨ ਨੂੰ ਵਿਰਾਸਤ 'ਚ ਮਿਲਦੀ ਗਈ। ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਵਲੋਂ ਜਦੋਂ ਇਹ ਦਾਅਵਾ ਜਤਾਇਆ ਗਿਆ ਕਿ ਗੁਰੂਗੱਦੀ 'ਤੇ ਉਸਦਾ ਜੱਦੀ ਹੱਕ ਹੈ ਤਾਂ ਗੁਰੂ ਜੀ ਨੇ ਉਸਨੂੰ ਭਾਵੇਂ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ਕਿ ਗੁਰੂਗੱਦੀ ਪਰਿਵਾਰਾਂ ਨੂੰ ਵਿਰਾਸਤ 'ਚ ਨਹੀਂ ਮਿਲ ਸਕਦੀ ਪਰ ਇਸਦੇ ਬਾਵਜੂਦ ਪ੍ਰਿਥੀ ਚੰਦ ਨੇ ਵਿਰੋਧ ਦਾ ਰਸਤਾ ਨਹੀਂ ਛੱਡਿਆ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਨਕਲੀ ਬਾਣੀ ਵੀ ਰਚੀ ਜਾਣ ਲੱਗ ਪਈ ਸੀ। ਸ਼ਬਦ ਦੇ ਅਖੀਰ 'ਚ ਨਾਂ ਅਸਲ ਬਾਣੀ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਲਿਖਿਆ ਜਾਂਦਾ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ 'ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਇਕ ਬਹੁਤ ਵੱਡਾ ਫ਼ੈਸਲਾ ਲਿਆ। ਉਹ ਫ਼ੈਸਲਾ ਸੀ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ 'ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਇਹ ਇਕ ਬਹੁਤ ਵੱਡਾ ਕਾਰਜ ਸੀ, ਜਿਸ 'ਚ ਸਾਰੀ ਬਾਣੀ ਦਾ ਨਿਖੇੜਾ ਕਰਕੇ ਸ਼ੁੱਧ ਬਾਣੀ ਦੀ ਚੋਣ ਕਰਨਾ ਅਤੇ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਸ਼ੁੱਧ ਰੂਪ 'ਚ ਸੰਗ੍ਰਹਿ ਕਰਨਾ ਸੀ। ਅਖੀਰ ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ 'ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ। ਇਕ ਗੱਲ ਪਾਠਕਾਂ ਨਾਲ ਹੋਰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਆਪਣੀ ਗੋਦ 'ਚ ਲੈ ਕੇ ਇਹ ਪਵਿੱਤਰ ਬਚਨ ਕੀਤੇ ਸਨ, ''ਦੋਹਿਤਾ ਬਾਣੀ ਕਾ ਬੋਹਿਥਾ'' ਤਾਂ ਜਾਣੀ ਜਾਣ ਸਤਿਗੁਰੂ ਨੂੰ ਇਹ ਗੱਲ ਭਲੀ ਭਾਂਤ ਪਤਾ ਸੀ ਕਿ ਉਨ੍ਹਾਂ ਦਾ ਦੋਹਤਰਾ ਬਾਣੀ ਦੀ ਬਹੁਤ ਰਚਨਾ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨਾ ਗੁਰੂ ਜੀ ਦੇ ਵਚਨਾਂ ਨੂੰ ਪੂਰਾ ਕਰਦਿਆਂ ਬਹੁਤ ਸਾਰੀ ਬਾਣੀ ਰਚੀ। ਉਨ੍ਹਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵਾਂਗ 30 ਰਾਗਾਂ 'ਚ ਬਾਣੀ ਦੀ ਰਚਨਾ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ 1345 ਸ਼ਬਦ, 62 ਅਸ਼ਟਪਦੀਆਂ, 62 ਛੰਤ, 6 ਵਾਰਾਂ (ਵਾਰਾਂ ਦੀਆਂ 110 ਪਉੜੀਆਂ ਹਨ ਅਤੇ 7 ਹੋਰ ਪੌੜੀਆਂ ਗਉੜੀ, ਸਾਰੰਗ ਤੇ ਮਲ੍ਹਾਰ ਦੀ ਵਾਰ ਵਿਚ ਰਚੀਆਂ), 277 ਸਲੋਕ (13 ਹੋਰ ਸਲੋਕ ਆਪ ਜੀ ਨੇ ਰਚੇ, 8 ਬਾਬਾ ਫਰੀਦ ਜੀ ਦੇ ਸਲੋਕਾਂ ਵਿਚ ਅਤੇ 5 ਭਗਤ ਕਬੀਰ ਜੀ ਦੇ ਸਲੋਕ) ਰਚੇ। ਇਸ ਤੋਂ ਇਲਾਵਾ ਪਹਿਰੇ, ਬਾਰਹਮਾਹਾ, ਦਿਨ ਰੈਣਿ, ਬਾਵਨ ਅੱਖਰੀ, ਸੁਖਮਨੀ ਸਾਹਿਬ, ਥੀਤੀ, ਬਿਰਹੜੇ, ਗੁਣਵੰਤੀ, ਰਾਗ ਮਾਰੂ 'ਚ ਅੰਜਲੀਆਂ ਤੇ ਸੋਹਲੇ, ਰਾਗਾਂ ਦੀ ਸਮਾਪਤੀ 'ਤੇ 67 ਸਹਸਕ੍ਰਿਤੀ ਸਲੋਕ, 24 ਸਲੋਕ ਗਾਥਾ, ਫੁਨਹੇ ਦੇ 24, ਚਉਬੋਲੇ ਦੇ 11 ਸ਼ਬਦ ਅਤੇ 20 ਸਵੱਈਆ ਆਦਿ ਦੀ ਰਚਨਾ ਵੀ ਕੀਤੀ। ਇੰਝ ਉਨ੍ਹਾਂ ਦੇ ਰਚੇ ਹੋਏ ਕੁੱਲ 2218 ਸ਼ਬਦ ਤੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (974 ਸ਼ਬਦ ਤੇ ਸਲੋਕ), ਸ੍ਰੀ ਗੁਰੂ ਅੰਗਦ ਦੇਵ ਜੀ (62 ਸਲੋਕ), ਸ੍ਰੀ ਗੁਰੂ ਅਮਰਦਾਸ ਜੀ (907 ਪਦ ਤੇ ਸਲੋਕ), ਸ੍ਰੀ ਗੁਰੂ ਰਾਮ ਦਾਸ ਜੀ (679 ਪਦ ਤੇ ਸਲੋਕ), ਸ੍ਰੀ ਗੁਰੂ ਅਰਜਨ ਦੇਵ ਜੀ (2218 ਪਦ ਤੇ ਸਲੋਕ), ਸ੍ਰੀ ਗੁਰੂ ਤੇਗ ਬਹਾਦਰ ਜੀ (115 ਪਦ ਤੇ ਸਲੋਕ) ਦੀ ਬਾਣੀ ਸ਼ਾਮਲ ਹੈ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ 'ਚ ਇਕ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਪਰ ਬਹੁਤ ਇਤਿਹਾਸਕਾਰ ਇਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੀ ਮੰਨਦੇ ਹਨ।
ਇਸ ਤੋਂ ਇਲਾਵਾ ਭਗਤ ਜੈਦੇਵ (2 ਸ਼ਬਦ), ਸ਼ੇਖ ਫਰੀਦ (112 ਸਲੋਕ, 4 ਸ਼ਬਦ), ਭਗਤ ਤਿਰਲੋਚਨ ਜੀ (4 ਸ਼ਬਦ), ਭਗਤ ਨਾਮਦੇਵ ਜੀ (60 ਸ਼ਬਦ), ਭਗਤ ਰਾਮਾਨੰਦ ਜੀ (1 ਸ਼ਬਦ), ਭਗਤ ਸਧਨਾ ਜੀ (1 ਸ਼ਬਦ), ਭਗਤ ਬੇਣੀ ਜੀ (1 ਸ਼ਬਦ), ਭਗਤ ਰਵਿਦਾਸ ਜੀ (41 ਸ਼ਬਦ), ਭਗਤ ਕਬੀਰ ਜੀ (292 ਸ਼ਬਦ, 249 ਸਲੋਕ), ਭਗਤ ਧੰਨਾ ਜੀ (4 ਸ਼ਬਦ), ਭਗਤ ਪੀਪਾ ਜੀ (1 ਸ਼ਬਦ), ਭਗਤ ਸੇਨ ਜੀ (1 ਸ਼ਬਦ), ਭਗਤ ਪਰਮਾਨੰਦ (1 ਸ਼ਬਦ), ਭਗਤ ਸੂਰਦਾਸ (1 ਸ਼ਬਦ), ਭਗਤ ਭੀਖਨ ਜੀ (2 ਸ਼ਬਦ), ਭਾਈ ਮਰਦਾਨਾ ਜੀ (3 ਸਲੋਕ), ਬਾਬਾ ਸੁੰਦਰ ਜੀ (6 ਪਉੜੀਆਂ), ਡੂਮ ਸੱਤਾ ਤੇ ਰਾਏ ਬਲਵੰਡ (8 ਪਦੇ, ਭਾਵ ਇਕ ਵਾਰ) ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਨਮਾਨ ਤੇ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਸੱਲ, ਭੱਲ, ਨੱਲ, ਮਥੁਰਾ, ਗਯੰਦ, ਭੀਖਾ, ਬੱਲ ਅਤੇ ਹਰਬੰਸ ਜੀ ਦੇ 123 ਸਵੱਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੇ ਗਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ 'ਜਪੁ ਜੀ ਸਾਹਿਬ' ਨੂੰ ਸਥਾਨ ਦਿੱਤਾ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਵੱਖੋ ਵੱਖ ਗੁਰੂ ਸਾਹਿਬਾਨ ਵਲੋਂ ਰਚੀ ਬਾਣੀ ਦਰਸਾਉਣ ਲਈ ਉਸ 'ਤੇ ਸਿਰਲੇਖ ਮਹਲਾ ਪਹਿਲਾ, ਦੂਜਾ, ਤੀਜਾ ਆਦਿ ਦਿੱਤਾ। ਜਿਸ ਦਾ ਭਾਵ ਸੀ ਜਿਸ ਗੁਰੂ ਦੀ ਬਾਣੀ ਉਹ ਮਹਲੇ ਦਾ ਨਾਂ। ਬਾਣੀ ਨੂੰ ਵੱਖੋ-ਵੱਖ ਰਾਗਾਂ ਵਿੱਚ ਵਿਲੱਖਣ ਤਰੀਕੇ ਨਾਲ ਵੰਡ ਕੇ ਦਰਜ ਕੀਤਾ ਗਿਆ ਹੈ। ਹਰੇਕ ਰਾਗ ਵਿਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਦੀ, ਜਿਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਰਚੀ ਗਈ, ਉਸ ਵਿੱਚ ਉਨ੍ਹਾਂ ਤੋਂ ਤਰਤੀਬ ਵਾਰ ਬਾਅਦ ਦੇ ਗੁਰੂ ਸਾਹਿਬਾਨ ਦੀ ਬਾਣੀ ਪਹਿਲੇ ਸਥਾਨ 'ਤੇ ਰੱਖੀ ਗਈ ਹੈ। ਹਰੇਕ ਰਾਗ ਵਿਚ ਜਿਸ ਥਾਂ 'ਤੇ ਗੁਰੂ ਸਾਹਿਬਾਨ ਦੀ ਬਾਣੀ ਸਮਾਪਤ ਹੁੰਦੀ ਹੈ। ਉਸ ਤੋਂ ਬਾਅਦ ਜੇਕਰ ਗੁਰੂ ਸਾਹਿਬਾਨ ਵਲੋਂ ਰਚੀ ਗਈ ਕੋਈ ਵਾਰ ਹੈ ਤਾਂ ਉਹ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਭਗਤਾਂ ਦੀ ਬਾਣੀ ਲਿਆਂਦੀ ਗਈ। ਭਗਤਾਂ ਦੀ ਬਾਣੀ ਦਾ ਆਮ ਤੌਰ 'ਤੇ ਆਰੰਭ ਭਗਤ ਕਬੀਰ ਜੀ ਦੀ ਬਾਣੀ ਨਾਲ ਹੁੰਦਾ ਹੈ। ਹਰੇਕ ਰਾਗ ਵਿੱਚ ਪਹਿਲਾਂ ਦੁਪਦੇ, ਤ੍ਰਿਪਦੇ, ਚਉਪਦੇ, ਪੰਚਪਦੇ, ਛੇਪਦੇ, ਅਸ਼ਟਪਦੀਆਂ ਆਦਿ ਲਿਆਂਦੀਆਂ ਗਈਆਂ ਅਤੇ ਇਨ੍ਹਾਂ ਤੋਂ ਬਾਅਦ ਸੋਹਲੇ, ਕੋਈ ਹੋਰ ਵਿਸ਼ੇਸ਼ ਪਦ, ਛੰਤ ਜਾਂ ਵਾਰ ਲਿਖੀ ਗਈ।

ਹਰੇਕ ਸ਼ਬਦ ਤੋਂ ਬਾਅਦ ਪਿਛਲੇ ਕੁੱਲ ਸ਼ਬਦਾਂ ਦਾ ਜੋੜ ਵੀ ਨਾਲ ਦੀ ਨਾਲ ਸੰਪਾਦਨ ਕਰਨ ਸਮੇਂ ਲਿਖਿਆ ਗਿਆ, ਜਿਸ ਤੋਂ ਅਖੀਰ ਵਿੱਚ ਪਤਾ ਚਲ ਜਾਂਦਾ ਹੈ ਕਿ ਕਿਸ ਰਾਗ ਵਿੱਚ ਕਿਸ ਗੁਰੂ ਸਾਹਿਬ ਜੀ ਜਾਂ ਭਗਤ ਦੇ ਕਿੰਨੇ ਸ਼ਬਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਪਹਿਲੇ 8 ਅੰਗਾਂ ਤੱਕ ਜਪੁ ਜੀ ਸਾਹਿਬ, 8 ਤੋਂ 12 ਅੰਗਾਂ ਤੱਕ ਸੋਦਰ, ਸੋਪੁਰਖ (ਰਹਿਰਾਸ ਸਾਹਿਬ) ਅਤੇ 12 ਤੋਂ 13 ਅੰਗ ਤੱਕ ਸੋਹਿਲਾ ਨਾਂਅ ਦੀ ਬਾਣੀ ਦਰਜ ਕੀਤੀ ਗਈ ਹੈ। ਇਹ ਸਿੱਖਾਂ ਦਾ ਨਿੱਤਨੇਮ ਹੈ। ਪਹਿਲਾ ਰਾਗ ਕੀਰਤਨ ਸੋਹਿਲੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਇਹ ਸਿਰੀ ਰਾਗ ਹੈ। ਅੰਗ 14 ਤੋਂ ਲੈ ਕੇ ਅੰਗ 1353 ਤੱਕ ਵੱਖੋ ਵੱਖ ਰਾਗਾਂ ਵਿਚ ਬਾਣੀ ਦੀ ਰਚਨਾ ਹੈ। ਇਨ੍ਹਾਂ ਰਾਗਾਂ ਦੀ ਗਿਣਤੀ 31 ਹੈ। ਇਨ੍ਹਾਂ ਦੀ ਤਰਤੀਬ ਇੰਝ ਹੈ:- ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ-ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਨਾੜਾ, ਕਲਯਾਣ, ਪਰਭਾਤੀ ਅਤੇ ਜੈਜਾਵੰਤੀ। ਰਾਗ ਜੈਜਾਵੰਤੀ ਵੀ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ। ਇਨ੍ਹਾਂ ਰਾਗਾਂ ਤੋਂ ਬਿਨਾਂ ਕਈ ਥਾਂ ਦੋ ਦੋ ਰਲਵੇਂ-ਮਿਲਵੇ ਰਾਗਾਂ ਵਿਚ ਵੀ ਬਾਣੀ ਰਚੀ ਹੋਈ ਮਿਲਦੀ ਹੈ, ਜਿਵੇਂ ਗਉੜੀ-ਮਾਝ, ਗਉੜੀ-ਦੀਪਕੀ, ਆਸਾ-ਕਾਫੀ, ਤਿਲੰਗ-ਕਾਫੀ, ਪ੍ਰਭਾਤੀ-ਵਿਭਾਸ, ਕਲਯਾਣ-ਭੋਪਾਲੀ, ਬਸੰਤ-ਹਿੰਡੋਲ ਆਦਿ।

ਅੰਗ 1353 ਤੋਂ ਰਾਗ ਮੁਕਤ ਬਾਣੀ ਦਰਜ ਕੀਤੀ ਗਈ ਹੈ। ਸਲੋਕ ਸਹਸਕ੍ਰਿਤੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 4 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 67 ਸਲੋਕ ਹਨ, ਜੋ ਅੰਗ 1360 ਤੱਕ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਰਚਿਤ ਗਾਥਾ ਦੇ 24 ਬੰਦ, ਫੁਨਹੇ ਦੇ 23 ਤੇ ਚਉਬੋਲੇ ਦੇ 11 ਬੰਦ ਅੰਗ 1364 ਤੱਕ ਦਰਜ ਕੀਤੇ ਗਏ ਹਨ। ਭਗਤ ਕਬੀਰ ਜੀ ਦੇ ਸਲੋਕ 1364 ਤੋਂ 1377 ਅੰਗ ਤੱਕ, ਬਾਬਾ ਫਰੀਦ ਜੀ ਦੇ ਸਲੋਕ 1377 ਤੋਂ 1384 ਅੰਗ ਤੱਕ, ਸਵੱਈਏ ਸ੍ਰੀ ਮੁੱਖ ਵਾਕ 1385 ਤੋਂ 1389 ਅੰਗ ਤੱਕ, ਭੱਟਾਂ ਦੇ ਸਵੱਈਏ 1389 ਤੋਂ 1409 ਅੰਗ ਤੱਕ ਦਰਜ ਕੀਤੇ ਗਏ ਹਨ। ਜੋ ਸ਼ਬਦ ਵੱਖੋ-ਵੱਖ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਨਹੀਂ ਹੋ ਸਕੇ, ਉਹ ਸਾਰੇ ਹੀ ਸ਼ਬਦ 'ਸਲੋਕ ਵਾਰਾਂ ਤੇ ਵਧੀਕ' ਨਾਂਅ ਦੇ ਸਿਰਲੇਖ ਹੇਠ ਅੰਗ 1426 ਤੱਕ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅੰਗ 1426 ਤੋਂ 1429 ਤੱਕ ਹਨ। ਅਖੀਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਲਿਖਕੇ ਬਾਣੀ ਦੀ ਸਮਾਪਤੀ ਦੀ ਮੋਹਰ ਲਗਾ ਦਿੱਤੀ ਹੈ, ਜੋ ਅੰਗ 1429 'ਤੇ ਦਰਜ ਹੈ। ਸਭ ਤੋਂ ਅਖੀਰ ਵਿੱਚ ਰਾਗ ਮਾਲਾ ਅੰਗ 1429 ਤੋਂ 1430 ਤੱਕ ਦਰਜ ਕੀਤੀ ਗਈ ਹੈ।

ਸਮੁੱਚੀ ਬਾਣੀ ਵਿੱਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਾਣੀ ਵਿੱਚ ਅਧਿਆਤਮਕਵਾਦ ਦੇ ਨਾਲ ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦਾ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਇਸ ਨਾਮ 'ਤੇ ਕਿਵੇਂ ਚੱਲਣਾ ਹੈ ਤੇ ਨਾਮ ਨੂੰ ਮਨ 'ਚ ਕਿਸ ਤਰ੍ਹਾਂ ਵਸਾਉਣਾ ਹੈ, ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।

ਗੁਰਪ੍ਰੀਤ ਸਿੰਘ ਨਿਆਮੀਆਂ

  • Sri Guru Granth Sahib Ji
  • Pehla Parkash Purab
  • Sikhism
  • Religious Grath
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
  • ਪਹਿਲੇ ਪ੍ਰਕਾਸ਼ ਪੁਰਬ

ਪੰਜਾਬ ਸਰਕਾਰ ਲਾਰੇ ਛੱਡ ਕੇ ਹਕੀਕਤ ’ਚ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਏ ਕਰੋੜਾਂ ਰੁਪਏ : ਕਿਸਾਨ ਆਗੂ

NEXT STORY

Stories You May Like

  • sgpc clarification on the copies of sri guru granth sahib ji sent to canada
    ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ 'ਤੇ SGPC ਦਾ ਸਪੱਸ਼ਟੀਕਰਨ
  • sri guru granth sahib ji
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
  • haryana  nayab singh saini  sant shiromani guru ravidas ji  prakash purab
    ਰਾਜ ਪੱਧਰ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ : CM ਸੈਣੀ
  • sgpc asks for passports from devotees going to pakistan
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖ਼ਬਰ, SGPC ਨੇ ਮੰਗੇ ਪਾਸਪੋਰਟ
  • desecration of sacred forms of sri guru granth sahib ji in canada
    ਕੈਨੇਡਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ’ਤੇ ਸਪੇਨ ਦੀਆਂ ਸੰਗਤਾਂ ਦਾ ਫੁੱਟਿਆ ਗੁੱਸਾ
  • gurdwara sri guru tegh bahadur  sri guru granth sahib ji
    ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਵਿਖੇ ਵੱਡਾ ਹਾਦਸਾ, ਪੈ ਗਈਆਂ ਭਾਜੜਾਂ
  • jathedar gives statement on revised draft of sacrilege law
    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ
  • yogi adityanath varanasi shri guru ravidas ji
    ਵਾਰਾਣਸੀ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ 'ਤੇ ਨਤਮਸਤਕ ਹੋਏ CM ਯੋਗੀ
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
Trending
Ek Nazar
man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bsf action in punjab
      ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 28,00,00,000 ਰੁਪਏ ਦੀ ਹੈਰੋਇਨ
    • brother sister punjab
      ਸਹੁਰਿਓਂ ਆ ਕੇ ਛੋਟੇ ਭਰਾ ਦੇ ਘਰ ਨਹੀਂ ਗਈ ਭੈਣ! ਭੜਕੇ ਭਰਾ ਨੇ ਤੋੜ'ਤੀ ਲੱਤ
    • health department action 1 000 kg of paneer and 68 kg of milk cream seized
      ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
    • heavy rain alert in 7 districts punjab
      ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
    • mother and son accident family
      ਕਹਿਰ ਓ ਰੱਬਾ! ਮਾਂ-ਪੁੱਤ ਦੀ ਇਕੱਠਿਆਂ ਦੀ ਮੌਤ, ਉਜੜ ਗਿਆ ਪਰਿਵਾਰ
    • firing in ludhiana
      ਲੁਧਿਆਣਾ ਦੀ ਦਾਣਾ ਮੰਡੀ 'ਚ ਫ਼ਾਇਰਿੰਗ!
    • satnam singh sandhu rajya sabha
      MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਚੁੱਕਿਆ ਫ਼ਤਿਹਗੜ੍ਹ ਸਾਹਿਬ ਸੜਕੀ ਸੰਪਰਕ...
    • rift in congress
      ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
    • big on suspended dig bhullar s bail high court reserves decision
      ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ...
    • charanjit singh channi meeting vich venugopal
      ਚਰਨਜੀਤ ਚੰਨੀ ਦੀ ਹਾਈਕਮਾਂਡ ਨਾਲ ਹੋਈ ਮੀਟਿੰਗ ਮਗਰੋਂ ਸਾਹਮਣੇ ਆਈ ਵੱਡੀ ਅਪਡੇਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +