ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ 'ਚ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ 'ਚ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਆਯੋਜਨ ਦੌਰਾਨ 16 ਲੱਖ ਸ਼ਰਧਾਲੂਆਂ ਦੀ ਆਮਦ ਅਤੇ ਉਨ੍ਹਾਂ ਦੀ ਸੁਰੱਖਿਆ ਪੁਲਸ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਇਸ ਦੀ ਰੂਪਰੇਖਾ ਤਿਆਰ ਕਰਨ 'ਚ ਇਕ ਸਾਲ ਦਾ ਸਮਾਂ ਲੱਗ ਗਿਆ।
16 ਜ਼ੋਨਾਂ 'ਚ ਵੰਡਿਆ ਸੁਲਤਾਨਪੁਰ ਲੋਧੀ ਸ਼ਹਿਰ
18 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਨੂੰ ਪੁਲਸ ਪ੍ਰਸ਼ਾਸਨ ਨੇ 16 ਜ਼ੋਨ 'ਚ ਵੰਡ ਦਿੱਤਾ ਹੈ ਅਤੇ 20 ਕਿਲੋਮੀਟਰ ਦੇ ਖੇਤਰ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਨਜ਼ਰ ਰੱਖੀ ਜਾਵੇਗੀ। ਆਉਣ ਵਾਲੇ ਸ਼ਰਧਾਲੂ ਅਤੇ ਹਰ ਵਾਹਨ 'ਤੇ ਆਈ. ਸੀ. ਸੀ. ਸੀ. (ਇੰਟੀਗ੍ਰੇਟੇਡ ਕਮਾਨ ਐਂਡ ਕੰਟਰੋਲ ਸੈਂਟਰ) ਤੋਂ ਨਜ਼ਰ ਰੱਖੀ ਜਾਵੇਗੀ। ਕੈਮਰਿਆਂ ਦੀ ਸਮੱਰਥਾ ਇੰਨੀ ਜ਼ਿਆਦਾ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੀ ਤਸਵੀਰ ਦਿਸ ਜਾਵੇਗੀ। ਜਲੰਧਰ ਰੇਂਜ ਦੇ ਆਈ. ਜੀ. ਨੌਨਿਹਾਲ ਸਿੰਘ ਨੇ ਕਿਹਾ ਕਿ ਹਰ ਜੋਨ ਦੇ ਇੰਚਾਰਜ ਐੱਸ. ਐੱਸ. ਪੀ., ਏ. ਆਈ. ਜੀ. ਅਤੇ ਕਮਾਂਡੈਂਟ ਰੈਂਕ ਦੇ ਅਧਿਕਾਰੀ ਹੋਣਗੇ। ਇਕ ਏ. ਡੀ. ਜੀ. ਪੀ, ਆਈ. ਜੀ, 4 ਡੀ. ਆਈ. ਜੀ, 30 ਏ. ਐੱਸ. ਪੀ, 150 ਡੀ. ਐੱਸ. ਪੀ, ਰੈਂਕ ਦੇ ਅਧਿਕਾਰੀਆਂ ਸਮੇਤ 6 ਹਜ਼ਾਰ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸਾਰੇ 6 ਹਜ਼ਾਰ ਪੁਲਸ ਅਧਿਕਾਰੀ ਜੀ. ਪੀ. ਐੱਸ. ਸਿਸਟਮ ਨਾਲ ਜੁੜੇ ਰਹਿਣਗੇ। 1500 ਨਾਕੇ ਲਗਾਏ ਗਏ ਹਨ ਅਤੇ 230 ਵਾਹਨਾਂ 'ਤੇ ਜੀ. ਪੀ. ਐੱਸ. ਸਿਸਟਮ ਲਗਾਏ ਗਏ ਹਨ।
ਅੰਗਰੇਜ਼ਾਂ ਵੇਲੇ ਬਣਿਆ ਅਬੋਹਰ ਦਾ ਇਹ ਸਕੂਲ ਦੇਸ਼ ਨੂੰ ਦੇ ਚੁੱਕਾ ਹੈ ਕਈ ਵੱਡੇ ਅਫਸਰ
NEXT STORY