ਅੰਮ੍ਰਿਤਸਰ (ਸੁਮੀਤ)— ਅੰਮ੍ਰਿਤਸਰ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅੰਮ੍ਰਿਤਸਰ ਵਿਚ ਆਉਣ ਵਾਲੀ ਸੰਗਤ ਲਈ 104 ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਹਨ। ਇਸ ਵਾਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਲੱਖ ਦੇ ਕਰੀਬ ਸੰਗਤ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਸਵਾਗਤ ਲਈ ਇਹ ਖਾਸ ਇੰਤਜ਼ਾਮ ਐੱਸ.ਜੀ.ਪੀ.ਸੀ. ਵਲੋਂ ਕੀਤੇ ਜਾ ਰਹੇ ਹਨ।
ਇਨ੍ਹਾਂ ਪਕਵਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਐੱਸ.ਜੀ.ਪੀ.ਸੀ. ਦੇ ਸੈਕਟਰੀ ਦਲਜੀਤ ਬੇਦੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਇਹ ਪਕਵਾਨ ਤਿਆਰ ਕਰਵਾਏ ਜਾ ਰਹੇ ਹਨ। ਇਸ ਵਾਰ ਲੰਗਰ ਇਕ ਸਥਾਨ ਦੀ ਬਜਾਏ ਹਰਿਮੰਦਰ ਸਾਹਿਬ ਆਉਣ ਵਾਲੇ ਹਰ ਰਸਤੇ 'ਤੇ ਉਪਲਬੱਧ ਹੋਵੇਗਾ। ਖਾਣੇ ਵਿਚ ਖਾਸ ਤਰ੍ਹਾਂ ਦੀਆਂ ਸਬਜ਼ੀਆਂ, ਜਿਸ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਆਲੂ-ਗੋਬੀ, ਮਟਰ-ਪਨੀਰ, 3 ਕਿਸਮ ਦੀ ਦਾਲ, ਸਾਦੀ ਰੋਟੀ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਬਜ਼ੀ ਮਿਲੇਗੀ। ਸੰਗਤ ਲਈ ਮਿੱਠੇ ਵਿਚ ਬੂੰਦੀ ਅਤੇ ਵੇਸਣ ਦੇ ਲੱਡੂ, ਖੀਰ, ਹਲਵਾ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਹ ਲੰਗਰ ਸਵੇਰ ਤੋਂ ਲੈ ਕੇ ਰਾਤ ਤੱਕ ਚੱਲੇਗਾ। ਇਨ੍ਹਾਂ ਪਕਵਾਨਾਂ ਨੂੰ ਖਾਸ ਖਾਨਸਾਮੇ ਤਿਆਰ ਕਰ ਰਹੇ ਹਨ।
ਚੰਡੀਗੜ੍ਹ : ਸੀ. ਬੀ. ਆਈ. ਦਫਤਰ ਬਾਹਰ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ 'ਤੇ ਪਾਣੀ ਦੀਆਂ ਵਾਛੜਾਂ (ਤਸਵੀਰਾਂ)
NEXT STORY