ਜਲੰਧਰ (ਸੁਨੀਲ ਮਹਾਜਨ)—ਸ਼੍ਰੀ ਮਹਾਲਕਸ਼ਮੀ ਮੰਦਰ ਜੇਲ ਰੋਡ ਦੀ ਇਸਤਰੀ ਸਤਸੰਗ ਸਭਾ ਵਲੋਂ ਮੰਦਰ 'ਚ 'ਮੇਲਾ ਸਾਵਨ ਸਾਵਨ ਤੀਜ ਦਾ' ਬੜੀ ਧੂਮਧਾਮ 'ਤੇ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ। ਜਿਸ 'ਚ ਸੰਪਾਦਕ ਪੰਜਾਬ ਕੇਸਰੀ ਗਰੁੱਪ 'ਨਾਰੀ' ਸ਼੍ਰੀ ਮਤੀ ਸ਼ਾਇਸ਼ਾ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਰਿਤੂ ਭਾਟੀਆ ਤੇ ਰਾਧਾ ਮਲਹੋਤਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਵਲੋਂ ਧਾਰਮਿਕ ਪ੍ਰਦਰਸ਼ਨ ਪ੍ਰਤੀਯੋਗਿਤਾ ਵੀ ਰੱਖੀ ਗਈ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਸ਼੍ਰੀ ਮਹਾਲਕਸ਼ਮੀ ਮੰਦਰ 'ਚ ਫਰੀ ਕੋਚਿਗ ਸੈਂਟਰ ਦੇ ਬੱਚਿਆਂ ਨੇ ਗਿੱਦਾ-ਭੰਗੜਾ ਪੇਸ਼ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਤੀਜ ਕੁਇਨ ਮੁਕਾਬਲਾ ਵੀ ਕਰਵਾਇਆ ਗਿਆ। ਜਿਸ 'ਚ ਸਰਿਤਾ ਬਜਾਜ ਨੂੰ ਤੀਜਾ ਕੁਇਨ ਦੇ ਖਿਤਾਬ ਨਾਲ ਨਵਾਜਿਆ ਗਿਆ। ਸਮਾਗਮ 'ਚ ਜੋਤੀ ਸ਼ਰਮਾ ਐਂਡ ਪਾਰਟੀ ਨੇ ਹਾਜ਼ਰੀ ਲਗਾਈ।
ਚੰਗੇ ਭਵਿੱਖ ਖਾਤਿਰ 4 ਮਹੀਨੇ ਪਹਿਲਾਂ ਗਿਆ ਸੀ ਮਲੇਸ਼ੀਆ, ਲਾਸ਼ ਬਣ ਕੇ ਪਰਤਿਆ ਘਰ
NEXT STORY