ਮੋਹਾਲੀ : ਪੰਜਾਬ ਸਰਕਾਰ ਵਲੋਂ ਜਨਵਰੀ 16 ਤੋਂ 31 ਤੱਕ 'ਸਟਾਰਟਅਪ ਇੰਡੀਆ' ਪੰਜਾਬ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਸ ਯਾਤਰਾ ਦਾ ਮਕਸਦ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ, ਸਟਾਰਟ ਅਪ ਇੰਡੀਆ-ਸਟਾਰਟ ਅਪ ਪੰਜਾਬ ਨੂੰ ਪਾਵਰਫੁੱਲ ਕਰਨ ਵਾਲੀ ਸਰਕਾਰ ਦੇ ਮਕਸਦ ਵਿਚਾਰਧਾਰਾ ਲਈ ਵਰਕਸ਼ਾਪ ਲਈ ਨਵੇਂ ਵਿਚਾਰ ਪੇਸ਼ ਕਰਨ ਵਾਲੇ ਸੈਸ਼ਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਯਾਤਰਾ ਦੇ ਤਹਿਤ ਵੈਨ ਸਟਾਪ ਕੈਂਪ ਬਣਾਏ ਗਏ ਹਨ। ਯਾਤਰਾ 29 ਜਨਵਰੀ ਨੂੰ ਜ਼ਿਲਾ ਮੋਹਾਲੀ 'ਚ ਆ ਰਹੀ ਹੈ, ਇਸ ਯਾਤਰਾ ਲਈ ਜਨਵਰੀ 29 ਨੂੰ 'ਸ਼ਹੀਦ ਊਧਮ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ' ਅਤੇ 'ਚੰਡੀਗੜ੍ਹ ਗਰੁੱਪ ਆਫ ਕਾਲੇਜਿਜ਼' ਲਾਂਡਰਾ 'ਚ ਵੈਨ ਸਪਾਟ ਬਣਾਏ ਗਏ ਹਨ ਅਤੇ 31 ਜਨਵਰੀ ਨੂੰ 'ਗਿਆਨ ਜੋਤੀ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨਾਲੋਜੀ' 'ਚ ਬੂਟ ਕੈਂਪ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਕੈਂਪ 'ਚ ਸਟਾਰਟ ਅਪ ਸਬੰਧੀ ਉੱਦਮੀਆਂ ਦੇ ਚੰਗੇ ਵਿਚਾਰ ਸ਼ਾਰਟ ਲਿਸਟ ਕੀਤੇ ਜਾਣਗੇ ਅਤੇ ਚੁਣੇ ਗਏ ਚੰਗੇ ਵਿਚਾਰਾਂ ਵਾਲੇ ਉੱਦਮੀਆਂ ਨੂੰ ਗ੍ਰੈਂਡ ਫਿਨਾਲੇ ਦੇ ਦੌਰਾਨ ਇਨਕੁਬੇਸ਼ਨ ਪੇਸ਼ਕਸ਼ ਅਤੇ ਸਰੋਤ ਭਾਈਵਾਲਾ ਦੀ ਪਹਿਲ ਦੇ ਚੱਲਦੇ ਸੱਦਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਯਾਤਰਾ ਦਾ ਮਕਸਦ ਸਟਾਰਟ ਅਪ ਇਕੋ ਸਿਸਟਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਚਾਹਵਾਨ ਉੱਦਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।
ਕੈਪਟਨ ਦੇ ਘਰ ਗੋਲੀਆਂ ਚਲਾਉਣ ਵਾਲਿਆਂ 'ਚੋਂ ਇਕ ਕਾਬੂ (ਵੀਡੀਓ)
NEXT STORY