Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    10:32:44 AM

  • petrol and diesel price hike

    ਪੈਟਰੋਲ 6 ਰੁਪਏ ਅਤੇ ਡੀਜਲ 19 ਰੁਪਏ ਹੋਇਆ ਮਹਿੰਗਾ!...

  • punjab drivers should be careful

    ਪੰਜਾਬ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ! ਹੁਣ ਨਹੀਂ...

  • stabbing in high school

    ਅਮਰੀਕਾ ਦੇ ਸਕੂਲ 'ਚ ਵੱਡੀ ਵਾਰਦਾਤ, ਚਾਕੂ ਨਾਲ...

  • big weather forecast for punjab from tomorrow

    ਪੰਜਾਬ 'ਚ ਭਲਕੇ ਤੋਂ ਮੌਸਮ ਬਾਰੇ ਹੋਈ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਹਾਰਟ ਅਟੈਕ ਦੌਰਾਨ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਪੰਜਾਬ STEMI ਪ੍ਰਾਜੈਕਟ ਦੀ ਸ਼ੁਰੂਆਤ

PUNJAB News Punjabi(ਪੰਜਾਬ)

ਹਾਰਟ ਅਟੈਕ ਦੌਰਾਨ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਪੰਜਾਬ STEMI ਪ੍ਰਾਜੈਕਟ ਦੀ ਸ਼ੁਰੂਆਤ

  • Edited By Anmol Tagra,
  • Updated: 01 Mar, 2024 06:04 AM
Chandigarh
stemi project started in punjab
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਜਲੰਧਰ (ਮਨਜੋਤ ਸਿੰਘ, ਧਵਨ)- ਦਿਲ ਦਾ ਦੌਰਾ ਪੈਣ ‘ਤੇ ਕੀਮਤੀ ਜਾਨਾਂ ਬਚਾਉਣ ਲਈ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਸਹਿਯੋਗ ਨਾਲ ਪੰਜਾਬ ਐੱਸ. ਟੀ. ਈ. ਐੱਮ.ਆਈ. ਪ੍ਰਾਜੈਕਟ ਸ਼ੁਰੂ ਕੀਤਾ, ਜੋ ਸਰਕਾਰੀ ਸੈਕੰਡਰੀ ਸਿਹਤ ਸਹੂਲਤਾਂ ਨੂੰ ਦਿਲ ਦੇ ਦੌਰੇ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਸਮੇਂ ਸਿਰ ਕਲੌਟ ਬਸਟਰ ਡਰੱਗ ਟੇਨੈਕਟੇਪਲੇਸ ਲਗਾ ਕੇ ਥ੍ਰੋਮਬੋਲਾਈਸਿਸ ਇਲਾਜ ਦੇਣ ਲਈ ਸਮਰੱਥ ਬਣਾਉਂਦਾ ਹੈ। ਇਸ ਪ੍ਰਾਜੈਕਟ ਦਾ ਨਾਂ ਮਿਸ਼ਨ ਅਮ੍ਰਿਤ (ਐਕਿਊਟ ਮਾਇਓਕਾਰਡੀਅਲ ਰੀਵੈਸਕੁਲਰਾਈਜ਼ੇਸ਼ਨ ਇਨ ਟਾਈਮ) ਰੱਖਿਆ ਗਿਆ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 25,000 ਰੁਪਏ ਤੋਂ 35,000 ਰੁਪਏ ਤਕ ਦਾ ਟੇਨੈਕਟੇਪਲੇਸ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਦੇ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਤਸ਼ੱਦਦ ਨੂੰ ਲੈ ਕੇ ਹਾਈ ਕੋਰਟ ਨੇ ਹਰਿਆਣਾ ਨੂੰ ਪਾਈ ਝਾੜ, ਕਿਸਾਨਾਂ ਤੋਂ ਵੀ ਮੰਗਿਆ ਜਵਾਬ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਸੂਬੇ ਵਿਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪਾਇਲਟ ਪ੍ਰਾਜੈਕਟ ਜੋ ਕਿ ਸ਼ੁਰੂ ਵਿੱਚ ਦੋ ਜ਼ਿਲਿਆਂ ਲੁਧਿਆਣਾ ਅਤੇ ਪਟਿਆਲਾ ਵਿਚ ਲਾਗੂ ਕੀਤਾ ਗਿਆ ਸੀ ਅਤੇ ਜਿਸ ਨੂੰ ਬਾਅਦ ਵਿਚ 6 ਹੋਰ ਜ਼ਿਲਿਆਂ ਵਿਚ ਲਾਗੂ ਕੀਤਾ ਗਿਆ, ਦੀ ਸਫਲਤਾ ਤੋਂ ਬਾਅਦ ਇਹ ਪ੍ਰਾਜੈਕਟ ਸੂਬੇ ਭਰ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਪਾਇਲਟ ਪੜਾਅ ਵਿਚ ਐੱਸ. ਟੀ. ਈ. ਐੱਮ.ਆਈ. ਪ੍ਰਾਜੈਕਟ ਤਹਿਤ ਲੱਗਭਗ 2,833 ਮਰੀਜ਼ ਰਜਿਸਟਰ ਕੀਤੇ ਗਏ ਅਤੇ ਸੈਕੰਡਰੀ ਸਿਹਤ ਸਹੂਲਤਾਂ ਵਿਚ ਸਿਹਤ ਸਟਾਫ਼ ਦੁਆਰਾ ਘੱਟੋ-ਘੱਟ 209 ਮਰੀਜ਼ਾਂ ਨੂੰ ਥ੍ਰੋਮਬੋਲਾਈਸਿਸ ਦਿੱਤਾ ਗਿਆ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਐੱਸ. ਟੀ. ਈ. ਐੱਮ.ਆਈ. ਪ੍ਰਾਜੈਕਟ ਇਕ ਹਾਰਟ ਅਟੈਕ ਮੈਨੇਜਮੈਂਟ ਪ੍ਰੋਗਰਾਮ ਹੈ, ਜੋ ਸਰਕਾਰੀ ਹਸਪਤਾਲਾਂ ਵਿਚ ‘ਹੱਬ ਐਂਡ ਸਪੋਕ’ ਮਾਡਲ ’ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਦਿਲ ਦੇ ਦੌਰੇ ਦੇ ਮਰੀਜ਼ ਦਾ ਇਲਾਜ ਔਸਤਨ 90 ਮਿੰਟ ਤੋਂ ਘੱਟ ਸਮੇਂ ਵਿਚ ਕੀਤਾ ਜਾ ਸਕੇਗਾ। ਸਪੋਕਸ ਨੂੰ ਸੈਕੰਡਰੀ ਹੈਲਥਕੇਅਰ ਵਜੋਂ, ਜਦੋਂ ਕਿ ਹੱਬਜ਼ ਨੂੰ ਤੀਜੇ ਦਰਜੇ ਦੇ ਹਸਪਤਾਲ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ 2 ਹੱਬ-ਡੀ.ਐੱਮ.ਸੀ. ਐਂਡ ਐਚ ਲੁਧਿਆਣਾ ਅਤੇ ਜੀ.ਐੱਮ.ਸੀ.ਐੱਚ.-32 ਚੰਡੀਗੜ੍ਹ ਸਨ ਅਤੇ ਹੁਣ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਏਮਜ਼ ਬਠਿੰਡਾ ਸਮੇਤ 4 ਹੋਰ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਕੁੱਲ 64 ਸਪੋਕਸ ਹਨ, ਜਿਨ੍ਹਾਂ ਵਿਚ ਸਾਰੇ ਜ਼ਿਲਾ ਹਸਪਤਾਲ ਅਤੇ ਸਬ-ਡਵੀਜ਼ਨ ਹਸਪਤਾਲ ਸ਼ਾਮਲ ਹਨ।

ਪ੍ਰੋਫ਼ੈਸਰ ਅਤੇ ਡੀ.ਐੱਮ.ਸੀ.ਐੱਚ. ਲੁਧਿਆਣਾ ਦੇ ਕਾਰਡੀਓਲੋਜੀ ਦੇ ਮੁਖੀ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਲੋਕਾਂ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਜਿਸ ਨੂੰ ਆਮ ਤੌਰ ’ਤੇ ਲੋਕ ਗੈਸਟਰੋਇੰਟੇਸਟੀਨਲ ਸਮੱਸਿਆਵਾਂ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸਕੇਮਿਕ ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਪਹੁੰਚ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਸਹੀ ਸਮੇਂ ’ਤੇ ਅਤਿ-ਆਧੁਨਿਕ ਇਲਾਜ ਮੁਹੱਈਆ ਕਰਵਾਇਆ ਜਾਵੇ, ਜਿਸ ਨਾਲ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਵਧ ਸਕਣ।

ਇਹ ਖ਼ਬਰ ਵੀ ਪੜ੍ਹੋ - Breaking: ਸ਼ੁੱਭਕਰਨ ਦੇ ਕਤਲ ਦੇ ਮਾਮਲੇ 'ਚ FIR ਦਰਜ, ਸ਼ੁਰੂ ਹੋਇਆ ਪੋਸਟਮਾਰਟਮ (ਵੀਡੀਓ)

ਇਸ ਮੌਕੇ ਸਾਇੰਟਿਸਟ-ਜੀ ਆਈ.ਸੀ.ਐੱਮ.ਆਰ. ਨਵੀਂ ਦਿੱਲੀ ਡਾ. ਮੀਨਾਕਸ਼ੀ ਸ਼ਰਮਾ, ਏਮਜ਼ ਨਵੀਂ ਦਿੱਲੀ ਦੇ ਪ੍ਰੋਫ਼ੈਸਰ ਕਾਰਡੀਓਲੋਜੀ ਡਾ. ਰਾਮਾਕ੍ਰਿਸ਼ਨਨ, ਐੱਮ.ਡੀ. ਐੱਨ.ਐਚ.ਐੱਮ. ਅਤੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਡਾ. ਅਭਿਨਵ ਤ੍ਰਿਖਾ, ਐੱਮ.ਡੀ. ਪੀ.ਐੱਚ.ਐੱਸ.ਸੀ. ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਿਹਤ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਜੀ.ਐੱਮ.ਸੀ.ਐੱਚ.-32 ਚੰਡੀਗੜ੍ਹ ਵਿਖੇ ਕਾਰਡੀਓਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸ੍ਰੀਨਿਵਾਸ ਰੈਡੀ ਅਤੇ ਐੱਸ.ਪੀ.ਓ. ਐੱਨ.ਪੀ.-ਐੱਨ.ਸੀ.ਡੀ. ਡਾ. ਸੰਦੀਪ ਸਿੰਘ ਗਿੱਲ ਹਾਜ਼ਰ ਸਨ।

ਐੱਸ.ਟੀ.ਈ.ਐੱਮ.ਆਈ. ਕੀ ਹੈ?

ਐੱਸ.ਟੀ.-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਐੱਸ.ਟੀ.ਈ.ਐੱਮ.ਆਈ.) ਇਕ ਕਿਸਮ ਦਾ ਦਿਲ ਦਾ ਦੌਰਾ ਹੈ, ਜੋ ਜ਼ਿਆਦਾ ਗੰਭੀਰ ਹੁੰਦਾ ਹੈ ਅਤੇ ਇਸ ਵਿਚ ਗੰਭੀਰ ਸਿਹਤ ਸਮੱਸਿਆਵਾਂ ਅਤੇ ਮੌਤ ਦਾ ਵਧੇਰੇ ਜੋਖਮ ਹੁੰਦਾ ਹੈ। ਇਨਫਰੈਕਸ਼ਨ ਦਿਲ ਦੀਆਂ ਮਾਸਪੇਸ਼ੀਆਂ ਮਾਇਓਕਾਰਡੀਅਮ ਵਿਚ ਖੂਨ ਦੇ ਪ੍ਰਵਾਹ ਦੀ ਬਲਾਕੇਜ਼ ਹੈ। ਇਸ ਬਲਾਕੇਜ਼ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਡੈੱਡ ਹੋ ਜਾਂਦੀਆਂ ਹਨ। ਇਸ ਲਈ ਖੂਨ ਦੇ ਪ੍ਰਵਾਹ ਨੂੰ ਜਲਦ ਬਹਾਲ ਕਰਕੇ ਨੁਕਸਾਨ ਨੂੰ ਸਥਾਈ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਨੁਕਸਾਨ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ।

  • STEMI
  • Punjab
  • Heart Attack
  • ICMR
  • ਹਾਰਟ ਅਟੈਕ
  • ਪੰਜਾਬ
  • ਐੱਸਟੀਈਐੱਮਆਈ ਪ੍ਰਾਜੈਕਟ

ਪਾਰਟੀ ਬਦਲਣ ਵਾਲੇ 'ਆਪ' ਦੇ 3 ਕੌਂਸਲਰ ਭਾਜਪਾ ਦੀ ‘ਹਿਰਾਸਤ’ 'ਚ! ਪਰਿਵਾਰ ਨਾਲ ਵੀ ਨਹੀਂ ਕੋਈ ਸੰਪਰਕ

NEXT STORY

Stories You May Like

  • tarun chugh demands security of mps  residences
    ਤਰੁਣ ਚੁੱਘ ਨੇ ਸੰਸਦ ਮੈਂਬਰਾਂ ਦੇ ਨਿਵਾਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਮੰਗ
  • famous actor suffers heart attack
    ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
  • rbi launches mission saksham  training
    RBI ਨੇ 'ਮਿਸ਼ਨ ਸਕਸ਼ਮ' ਦੀ ਕੀਤੀ ਸ਼ੁਰੂਆਤ, 1.40 ਲੱਖ ਲੋਕਾਂ ਨੂੰ ਮਿਲੇਗੀ ਟ੍ਰੇਨਿੰਗ
  • famous brazilian beauty queen dies of heart attack
    ਗਲੈਮਰ ਜਗਤ 'ਚ ਸੋਗ ਦੀ ਲਹਿਰ! 31 ਸਾਲਾ ਮਸ਼ਹੂਰ ਬ੍ਰਾਜ਼ੀਲੀਅਨ ਬਿਊਟੀ ਕੁਈਨ ਦੀ ਹਾਰਟ ਅਟੈਕ ਨਾਲ ਮੌਤ
  • ambitions over addiction campaign launched in ludhiana
    ਨਸ਼ਾ ਮੁਕਤ ਪੰਜਾਬ ਲਈ ਵਧਿਆ ਇੱਕ ਹੋਰ ਕਦਮ, ਲੁਧਿਆਣਾ 'ਚ 'Ambitions over Addiction' ਮੁਹਿੰਮ ਦੀ ਸ਼ੁਰੂਆਤ
  • death case
    ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
  • petrol pump  ambulance  hospital  patient  death
    ਪੰਪ ਨੇ ਐਂਬੂਲੈਂਸ ਨੂੰ ਨਹੀਂ ਦਿੱਤਾ ਪੈਟਰੋਲ, ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਮਰੀਜ਼ ਦੀ ਮੌਤ
  • impact of gulf war visible in punjab it became difficult for house builders
    ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • clash in fatehgarh sahib
      ਸਰਹਿੰਦ ਦੇ ਸਿਟੀ ਸੈਂਟਰ ਵਿਚ ਸਮਝੌਤਾ ਕਰਨ ਇਕੱਠੀਆਂ ਹੋਈਆਂ ਦੋ ਧਿਰਾਂ ਆਪਸ 'ਚ...
    • theft in ludhiana
      ਲੁਧਿਆਣਾ 'ਚ ਦਿਨ-ਦਿਹਾੜੇ ਘਰ 'ਚੋਂ ਹੋ ਗਈ ਚੋਰੀ
    • railway track body
      ਸਾਹਨੇਵਾਲ ਵਿਚ ਰੇਲਵੇ ਟ੍ਰੈਕ 'ਤੇ ਮਿਲੀ ਲਾਸ਼, ਮਚੀ ਸਨਸਨੀ
    • khalistani module exposed again in punjab big conspiracy behind isi
      ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
    • major weather warning in punjab on may 3 and 4
      ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
    • high voltage drama in bihar
      ਬਿਹਾਰ ਦੇ ਮੁੰਡੇ ਨਾਲ ਲਿਵ-ਇਨ 'ਚ ਰਹਿ ਸੀ ਪੰਜਾਬ ਦੀ ਕੁੜੀ, ਫ਼ਿਰ ਜੋ ਹੋਇਆ...
    • punjab bus full of passengers falls victim to major accident
      ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ ਹੋਈ ਸ਼ਿਕਾਰ, ਕਈ ਫੱਟੜ
    • punjab politics assembly elections
      ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
    • incident in punjab incident in sangrur
      ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ ਸਾਲ਼ੇ ਨੂੰ ਮਾਰੀਆਂ ਗੋਲ਼ੀਆਂ
    • sgpc  sri akhand path sahib
      SGPC ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +