ਬਟਾਲਾ, (ਜ. ਬ.)– ਬੀਤੀ ਰਾਤ ਲੱਕੜ ਮੰਡੀ ਵਿਖੇ ਇਕ ਜਨਰਲ ਸਟੋਰ ਵਿਚ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੇਰਾ ਲੱਕੜ ਮੰਡੀ ਵਿਖੇ ਸਾਈਂ ਜਨਰਲ ਸਟੋਰ ਹੈ ਅਤੇ ਬੀਤੀ ਰਾਤ ਮੈਂ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਸੀ ਕਿ ਜਦੋਂ ਸਵੇਰੇ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਅਣਪਛਾਤੇ ਚੋਰਾਂ ਨੇ ਦੁਕਾਨ ਅੰਦਰ ਵੜ ਕੇ ਅੰਦਰੋਂ 25 ਤੋਂ 30 ਹਜ਼ਾਰ ਦੇ ਨੋਟਾਂ ਦੇ ਹਾਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਇਸ ਸਬੰਧੀ ਸਬੰਧਤ ਪੁਲਸ ਥਾਣੇ ਸੂਚਿਤ ਕਰ ਦਿੱਤਾ ਹੈ।
ਜਿਸ ਪਤੇ 'ਤੇ ਆਧਾਰ ਕਾਰਡ, ਰਾਸ਼ਨ ਕਾਰਡ, ਅੱਜ ਉਥੋਂ ਹੀ ਕੀਤਾ ਜਾ ਰਿਹੈ ਬੇਘਰ!
NEXT STORY