ਗੁਰਦਾਸਪੁਰ (ਗੁਰਪ੍ਰੀਤ) : ਬਟਾਲਾ ਪੁਲਸ ਅਧੀਨ ਪੈਂਦੇ ਕਸਬਾ ਕਾਦੀਆਂ ਵਿਖੇ ਛਾਤਰ ਚੋਰਾਂ ਨੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਦੇਰ ਰਾਤ 5 ਗੱਡੀਆਂ ਦੇ ਟਾਇਰ ਅਤੇ ਮਿਊਜ਼ਿਕ ਸਿਸਟਮ ਚੋਰੀ ਕਰ ਲਏ, ਜਿਸ ਤੋਂ ਬਾਅਦ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਨਕਲੀ ਆਧਾਰ ਕਾਰਡ ਲਗਾ ਕੇ ਮ੍ਰਿਤਕਾਂ ਨੂੰ ਜ਼ਿੰਦਾ ਦਿਖਾ ਕੇ ਰਜਿਸਟਰੀਆਂ ਕਰਵਾਉਣ ਦਾ ਦੋਸ਼
ਕਾਦੀਆਂ ਦੇ ਰਹਿਣ ਵਾਲੇ ਗੱਡੀਆਂ ਦੇ ਮਾਲਕ ਗਿੰਨੀ ਭਾਟੀਆ ਸਾਬਕਾ ਐੱਮਸੀ ਤੇ ਨਿਖਿਲ ਭਾਟੀਆ ਨੇ ਦੱਸਿਆ ਕਿ ਬੀਤੀ ਰਾਤ ਐਕਟਿਵਾ 'ਤੇ ਆਏ 2 ਚੋਰ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੱਡੀਆਂ ਦੇ ਟਾਇਰ, ਅਲੋਏ ਵ੍ਹੀਲ ਅਤੇ ਮਿਊਜ਼ਿਕ ਸਿਸਟਮ ਚੋਰੀ ਕਰਕੇ ਲਏ ਅਤੇ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕਰਕੇ ਫਰਾਰ ਹੋ ਗਏ। ਘਟਨਾ ਬੀਤੀ ਰਾਤ 3 ਵਜੇ ਦੇ ਕਰੀਬ ਦੀ ਹੈ, ਜੋ ਕਿ ਸੀਸੀਟੀਵੀ 'ਚ ਰਿਕਾਰਡ ਹੋ ਗਈ ਹੈ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਕੁੜੀ ਦਾ ਮਾਲ ਦੀ 7ਵੀਂ ’ਤੇ ਹਾਈ ਵੋਲਟੇਜ ਹੰਗਾਮਾ, ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਪੀੜਤਾਂ ਨੇ ਅਪੀਲ ਕੀਤੀ ਕਿ ਪੁਲਸ ਨੂੰ ਇਨ੍ਹਾਂ ਚੋਰਾਂ 'ਤੇ ਨਕੇਲ ਕੱਸਦਿਆਂ ਇਨ੍ਹਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਨੂੰ ਅਜਿਹੀਆਂ ਵਾਰਦਾਤਾਂ ਤੋਂ ਨਿਜਾਤ ਮਿਲ ਸਕੇ। ਉਥੇ ਹੀ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਾਰਵਾਈ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਰਾਮ ਰਹੀਮ ਨੂੰ ਪੈਰੋਲ ਮਿਲਣ ’ਤੇ ਪ੍ਰਧਾਨ ਧਾਮੀ ਨੇ ਪ੍ਰਗਟਾਇਆ ਸਖ਼ਤ ਇਤਰਾਜ਼, ਬੰਦੀ ਸਿੰਘਾਂ ਬਾਰੇ ਕਹੀ ਵੱਡੀ ਗੱਲ
NEXT STORY