ਲੁਧਿਆਣਾ (ਰਾਜ) : ਕਾਰਾਬਾਰ ਚੌਕ ਦੇ ਨੇੜੇ ਨਾਨਕ ਨਗਰ 'ਚ ਅਵਾਰਾ ਕੁੱਤਿਆਂ ਨੇ ਘਰ ਦੇ ਬਾਹਰ ਖੇਡ ਰਹੇ 5 ਸਾਲ ਦੇ ਮਾਸੂਮ ਨੂੰ ਨੋਚ ਦਿੱਤਾ। ਕੁੱਤੇ ਨੇ ਬੱਚੇ ਦੇ ਸਿਰ, ਹੱਥ ਅਤੇ ਪੈਰ ਨੂੰ ਬੁਰੀ ਤਰ੍ਹਾਂ ਨਾਲ ਕੱਟ ਖਾਧਾ। ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਜਦ ਮੁਹੱਲੇ ਵਾਲਿਆਂ ਨੇ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਕੁੱਤਾ ਉਨ੍ਹਾਂ ਦੇ ਪਿੱਛੇ ਵੀ ਪੈ ਗਿਆ। ਕਿਸੇ ਤਰ੍ਹਾਂ ਲੋਕਾਂ ਨੇ ਖੁਦ ਨੂੰ ਬਚਾਉਂਦੇ ਹੋਏ ਬੱਚਿਆਂ ਨੂੰ ਵੀ ਕੁੱਤੇ ਦੇ ਚੁੰਗਲ 'ਚੋਂ ਬਚਾਇਆ। ਇਸਦੇ ਤੁਰੰਤ ਬਾਅਦ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ।
ਜਾਣਕਾਰੀ ਅਨੁਸਾਰ ਘਟਨਾ ਦੇਰ ਸ਼ਾਮ ਦੀ ਹੈ। ਨਾਨਕ ਨਗਰ 'ਚ ਰਹਿਣ ਵਾਲੇ ਅਮ੍ਰਿਤ ਬਜਾਜ ਨੇ ਦੱਸਿਆ ਕਿ ਉਨ੍ਹਾਂ ਦਾ ਓਮ ਪਬਲਿਕ ਸਕੂਲ ਹੈ। ਉਸਦਾ 5 ਸਾਲ ਦਾ ਬੇਟਾ ਦਿਵਿਆਂਸ਼ ਦੇਰ ਸ਼ਾਮ ਘਰ ਦੇ ਬਾਹਰ ਖੇਡ ਰਿਹਾ ਸੀ। ਉਸ ਸਮੇਂ ਤਿੰਨ ਚਾਰ ਅਵਾਰਾ ਕੁੱਤੇ ਗਲੀ 'ਚੋਂ ਨਿਕਲ ਰਹੇ ਸਨ। ਅਚਾਨਕ ਇਕ ਕੁੱਤੇ ਨੇ ਉਸਦੇ ਬੇਟੇ 'ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਖੇਡ ਰਹੇ ਬਾਕੀ ਬੱਚੇ ਰੌਲਾ ਪਾਉਂਦੇ ਆਪਣੇ-ਆਪਣੇ ਘਰਾਂ 'ਚ ਚਲੇ ਗਏ। ਦਿਵਿਆਂਸ਼ ਦੇ ਰੌਲਾ ਪਾਉਣ ਦੀ ਆਵਾਜ਼ ਸੁਣ ਉਹ ਵੀ ਬਾਹਰ ਆਏ ਅਤੇ ਲੋਕਾਂ ਨੇ ਮਿਲ ਕੇ ਕੁੱਤੇ ਭਜਾਉਣ ਦੀ ਕੋਸ਼ਿਸ਼ ਕੀਤੀ। ਅਮ੍ਰਿਤ ਬਜਾਜ ਦਾ ਕਹਿਣਾ ਹੈ ਕਿ ਕੁੱਤਾ ਹਲਕ ਗਿਆ ਸੀ ਜੋ ਕਿ ਮੁਹੱਲੇ ਵਾਲਿਆਂ ਦੇ ਪਿੱਛੇ ਵੀ ਪੈ ਗਿਆ। ਇਸਦੇ ਬਾਅਦ ਉਸਨੂੰ ਪੱਥਰ ਮਾਰ ਭਜਾਇਆ ਗਿਆ ਅਤੇ ਇਸਦੇ ਬਾਅਦ ਬੇਟੇ ਨੂੰ ਹਸਪਤਾਲ ਲੈ ਗਏ।
ਅੰਮ੍ਰਿਤਸਰ ਰੇਲ ਹਾਦਸਾ : ਪੀੜਤਾਂ ਵਲੋਂ ਤੀਜੇ ਦਿਨ ਵੀ ਧਰਨਾ ਜਾਰੀ
NEXT STORY