ਲੁਧਿਆਣਾ (ਹਿਤੇਸ਼)– ਬਕਾਇਆ ਰੈਵੇਨਿਊ ਦੀ ਵਸੂਲੀ ਵਿਚ ਤੇਜ਼ੀ ਲਿਆਉਣ ਦੇ ਲਈ ਨਗਰ ਨਿਗਮ ਕਮਿਸ਼ਨਰ ਵੱਲੋਂ ਮੰਗਲਵਾਰ ਨੂੰ ਸਬੰਧਤ ਬਰਾਚਾਂ ਦੇ ਅਫਸਰਾਂ ਦੇ ਨਾਲ ਮੈਰਾਥਨ ਮੀਟਿੰਗ ਕੀਤੀ ਗਈ। ਇਸ ਕਵਾਇਦ ਨੂੰ ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ ਮਿਲਣ ਵਿਚ ਹੋ ਰਹੀ ਦੇਰੀ ਦੀ ਵਜ੍ਹਾ ਨਾਲ ਪੈਦਾ ਹੋਏ ਹਲਾਤਾਂ ਨਾਲ ਜੋੜ ਦੇਖਿਆ ਜਾ ਰਿਹਾ ਹੈ। ਜਿਸ ਦੇ ਤਹਿਤ ਕਮਿਸ਼ਨਰ ਵਲੋਂ ਪਾਣੀ ਸੀਵਰੇਜ ਦੇ ਬਿੱਲ ਜਾਰੀ ਕਰਨ ਦੇ ਨਾਲ ਹੀ ਪ੍ਰਾਪਰਟੀ ਟੈਕਸ ਜਮਾ ਨਾ ਕਰਵਾਉਣ ਵਾਲਿਆਂ ਨੂੰ ਨੋਟਿਸ ਜਾਰੀ ਕਰਨ ਦੇ ਲਈ ਬੋਲਿਆ ਗਿਆ ਹੈ। ਇਸ ਸਬੰਧੀ ਜ਼ੋਨ ਵਾਇਜ ਫਿਕਸ ਕੀਤੇ ਗਏ ਟਾਰਗੇਟ ਹਾਸਲ ਕਰਨ ਨੂੰ ਲੈ ਕੇ ਰੋਜ਼ਾਨਾ ਦੇ ਹਿਸਾਬ ਨਾਲ ਪ੍ਰੋਗ੍ਰੈਸ ਰਿਵਿਊ ਕਰਨ ਦੇ ਲਈ ਸੁਪਰੀਡੈਂਟ ਤੋਂ ਲੈ ਕੇ ਜ਼ੋਨਲ ਕਮਿਸ਼ਨਰਾਂ ਦੀ ਡਿਊਟੀ ਲਗਾਈ ਗਈ ਹੈ।
ਸਰਕਾਰ ਤੋਂ GST ਸ਼ੇਅਰ ਰਿਲੀਜ਼ ਨਾ ਹੋਣ ਦੀ ਵਜ੍ਹਾ ਨਾਲ ਆ ਰਹੀ ਸਮੱਸਿਆ
ਜਿਥੋਂ ਤੱਕ ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ ਦੇਣ ਵਿਚ ਆ ਰਹੀ ਸਮੱਸਿਆ ਦਾ ਸਵਾਲ ਹੈ। ਉਸਦੇ ਲਈ ਸਰਕਾਰ ਵਲੋਂ ਜੀ.ਐੱਸ.ਟੀ ਸ਼ੇਅਰ ਰਿਲੀਜ਼ ਨਾ ਹੋਣ ਦੀ ਵਜ੍ਹਾ ਸਾਹਮਣੇ ਆਈ ਹੈ। ਭਾਂਵੇਕਿ ਨਗਰ ਨਿਗਮ ਅਫਸਰਾਂ ਵਲੋਂ ਬਿੱਲ ਪਾਸ ਹੋ ਕੇ ਖਜ਼ਾਨੇ ਵਿਚ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਨਾਲ ਲਗਭਗ 31 ਕਰੋੜ ਦਾ ਜੀ.ਐੱਸ.ਟੀ ਸ਼ੇਅਰ ਰਿਲੀਜ਼ ਹੋਣ ’ਤੇ ਨਗਰ ਨਿਗਮ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ ਰਸਤਾ ਸਾਫ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਹੈਬੋਵਾਲ ਦੇ ਜੱਸੀਆਂ ਰੋਡ ’ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਲੈ ਕੇ ਆਖਿਰ ਖੁੱਲ੍ਹੀ ਨਿਗਮ ਦੀ ਨੀਂਦ
ਗਲਤ ਢੰਗ ਨਾਲ ਰਿਟਰਨ ਦਾਖ਼ਲ ਕਰਨ ਦੇ ਮਾਮਲਿਆਂ ਦੀ ਹੋਵੇਗੀ ਚੈਕਿੰਗ
ਕਮਿਸ਼ਨਰ ਨੇ ਕਿਰਾਏ ’ਤੇ ਦਿੱਤੀ ਗਈ ਕਮਰਸ਼ੀਅਲ ਪ੍ਰਾਪਰਟੀਆਂ ਦੇ ਪਲਾਟ ਸਾਈਜ, ਕਵਰੇਜ ਏਰੀਆ ਤੇ ਲੈਂਡ ਯੂਜ ਦੀ ਸਹੀ ਜਾਣਕਾਰੀ ਦੇਣ ਦੀ ਬਜਾਏ ਗਲਤ ਢੰਗ ਨਾਲ ਰਿਟਰਨ ਦਾਖਲ ਕਰਨ ਦੇ ਮਾਮਲਿਆਂ ਦੀ ਚੈਕਿੰਗ ਦੇ ਲਈ ਸਪੈਸ਼ਲ ਡਰਾਈਵ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੁਹਿਮ ਦੇ ਦੌਰਾਨ ਖਾਸ ਤੌਰ ’ਤੇ ਲੇਬਰ ਕਵਾਟਰਾਂ ਤੋਂ ਰਿਕਵਰੀ ਕਰਨ ਦੇ ਲਈ ਫੋਕਸ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਬੋਵਾਲ ਦੇ ਜੱਸੀਆਂ ਰੋਡ ’ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਲੈ ਕੇ ਆਖਿਰ ਖੁੱਲ੍ਹੀ ਨਿਗਮ ਦੀ ਨੀਂਦ
NEXT STORY