ਡੇਰਾਬੱਸੀ, (ਅਨਿਲ) : ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਤੇ ਮੁੱਖ ਤੌਰ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦੇ ਪੱਕੇ ਹੱਲ ਲਈ ਜ਼ਿਲਾ ਮੋਹਾਲੀ ਦੇ ਡੇਰਾਬੱਸੀ ਖੇਤਰ ਵਿਚ ਮਹਿੰਦਰਾ ਗਰੁੱਪ ਵਲੋਂ ਬਾਇਓ ਸੀ. ਐੱਨ. ਜੀ. ਪਲਾਂਟ ਲਾਇਆ ਜਾਵੇਗਾ, ਜਿਸ ਲਈ ਜ਼ਮੀਨ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਪਲਾਂਟ ਵਿਚ ਤਿਆਰ ਹੋਣ ਵਾਲੀ ਸੀ. ਐੱਨ. ਜੀ. ਵਾਹਨਾਂ ਤੇ ਜਨਰੇਟਰਾਂ ਲਈ ਵਰਤੀ ਜਾ ਸਕੇਗੀ ਤੇ ਇਸ ਪਲਾਂਟ ਦੀ ਰਹਿੰਦ-ਖੂੰਹਦ ਤੋਂ ਆਰਗੈਨਿਕ ਖਾਦ ਵੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਪਲਾਂਟ ਲਈ ਕਿਸਾਨਾਂ ਤੋਂ ਪਰਾਲੀ ਮਾਰਕੀਟ ਰੇਟ ਮੁਤਾਬਕ ਖ਼ਰੀਦੀ ਜਾਵੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਇਸ ਪ੍ਰਾਜੈਕਟ ਨਾਲ ਜਿਥੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ’ਚ ਮਦਦ ਮਿਲੇਗੀ, ਉਥੇ ਹੀ ਇਸ ਊਰਜਾ ਸਰੋਤ ਨੂੰ ਕਿਸਾਨ ਖੇਤੀਬਾਡ਼ੀ ਨਾਲ ਸਬੰਧਤ ਮਸ਼ੀਨਰੀ ਲਈ ਵੀ ਵਰਤ ਸਕਣਗੇ। ਪਲਾਂਟ ਨੂੰ ਚਲਾਉਣ ਤੇ ਇਸ ਦੀ ਸਾਂਭ-ਸੰਭਾਲ ਦੇ ਰੂਪ ਵਿਚ ਰੁਜ਼ਗਾਰ ਵੀ ਪੈਦਾ ਹੋਵੇਗਾ।
ਸਬਜ਼ੀਆਂ ਦੀ ਕਾਸ਼ਤ ਨੇ ਬਦਲੀ ਕਿਸਾਨ ਮਲਕੀਅਤ ਸਿੰਘ ਦੀ ਜ਼ਿੰਦਗੀ
NEXT STORY