ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਨੇੜਲੇ ਪਿੰਡ ਥਾਂਦੇਵਾਲਾ ਵਿਖੇ ਜਲਘਰ ਦੀਆਂ ਡਿੱਗੀਆਂ 'ਚ ਡਿੱਗਣ ਕਾਰਣ ਇਕ 16 ਸਾਲਾ ਲੜਕੇ ਅਮਨਦੀਪ ਸਿੰਘ ਦੀ ਮੌਤ ਹੋ ਗਈ। ਜਲਘਰ ਦੀਆਂ ਡਿੱਗੀਆਂ ਸਕੂਲ ਦੀ ਕੰਧ ਦੇ ਬਿਲਕੁਲ ਨਾਲ ਹਨ। ਇਸ ਕਰਕੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਕਈ ਬੱਚੇ ਸਕੂਲ ਦੇ ਖੇਡ ਮੈਦਾਨ ਵਿਚ ਕ੍ਰਿਕਟ ਖੇਡ ਰਹੇ ਸਨ ਕਿ ਗੇਂਦ ਕੰਧ ਦੇ ਦੂਸਰੇ ਪਾਸੇ ਬਣੀਆਂ ਡਿੱਗੀ ਵਿਚ ਜਾ ਡਿੱਗੀ ਤਾਂ ਦਸਵੀਂ ਕਲਾਸ ਦਾ ਵਿਦਿਆਰਥੀ ਅਮਨਦੀਪ ਸਿੰਘ ਗੇਂਦ ਕੱਢਣ ਲਈ ਡਿੱਗੀ ਵਿਚ ਵੜ ਤਾਂ ਗਿਆ ਪਰ ਬਾਹਰ ਨਿਕਲਣ ਦੀ ਬਜਾਏ ਉਹ ਡਿੱਗੀਆਂ ਦੀ ਗੱਭ ਵਿਚ ਫਸਕੇ ਡੁੱਬ ਗਿਆ। ਇਸ 'ਤੇ ਦੂਸਰੇ ਬੱਚੇ ਡਰਦੇ ਮਾਰੇ ਰੌਲਾ ਪਾਉਂਦੇ ਘਰਾਂ ਨੂੰ ਭੱਜ ਗਏ।
ਇਹ ਵੀ ਪੜ੍ਹੋ : ਦੋਰਾਹਾ 'ਚ ਕੋਰੋਨਾ ਵਾਇਰਸ ਨੇ ਫਿਰ ਦਿੱਤੀ ਦਸਤਕ, 2 ਹੋਰ ਪਾਜ਼ੇਟਿਵ ਮਰੀਜ਼ ਮਿਲੇ
ਇਸ ਦੌਰਾਨ ਜਦੋਂ ਆਂਢ-ਗੁਆਂਢ ਦੇ ਲੋਕਾਂ ਨੂੰ ਪਤਾ ਲੱਗਾ ਤੇ ਉਹ ਭੱਜ ਕੇ ਗਏ ਤਾਂ ਉਦੋਂ ਤੱਕ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਲੋਕ ਤੁਰੰਤ ਬੱਚੇ ਨੂੰ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਵੀ ਲੈ ਕੇ ਪਰ ਡਾਕਟਰਾਂ ਨੇ ਦੱਸਿਆ ਕਿ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਅਮਨਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਤੇ ਮਾਂ ਸੁਖਜੀਤ ਕੌਰ ਨੇ ਦੁਖੀ ਹਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੋਣਹਾਰ ਸੀ। ਉਹ ਕੁਝ ਸਮਾਂ ਪਹਿਲਾਂ ਹੀ ਸਾਥੀ ਮੁੰਡਿਆਂ ਨਾਲ ਕ੍ਰਿਕਟ ਖੇਡਣ ਗਿਆ ਸੀ ਪਰ ਜਿਊਂਦਾ ਘਰ ਵਾਪਸ ਨਹੀਂ ਆਇਆ। ਅਮਨਦੀਪ ਦੋ ਭੈਣਾਂ ਦਾ ਇਕੱਲਾ ਭਰਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਡਿੱਗੀਆਂ 'ਚ ਬੱਚਿਆਂ ਦੇ ਡਿੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਕਿਉਂਕਿ ਡਿੱਗੀਆਂ ਤੇ ਸਕੂਲ ਦੀ ਕੰਧ ਸਾਂਝੀ ਹੈ। ਬੱਚੇ ਅਕਸਰ ਕੰਧ ਟੱਪਕੇ ਡਿੱਗੀਆਂ ਵਿਚ ਆ ਜਾਂਦੇ ਹਨ।
ਇਹ ਵੀ ਪੜ੍ਹੋ : ਸੰਗਲਾਂ ਨਾਲ ਬੰਨ੍ਹੇ ਨੌਜਵਾਨ ਨੂੰ ਜੱਜ ਨੇ ਕਰਵਾਇਆ ਆਜ਼ਾਦ
ਜਲੰਧਰ 'ਚ ਇਕ ਹੋਰ ਮਹਿਲਾ ਮਰੀਜ਼ ਨੇ ਜਿੱਤੀ 'ਕੋਰੋਨਾ' ਵਿਰੁੱਧ ਜੰਗ
NEXT STORY