ਗੁਰਦਾਸਪੁਰ , (ਵਿਨੋਦ)— ਇਕ ਲੜਕੀ ਨੇ ਗਲਤੀ ਨਾਲ ਚਾਕਲੇਟ ਸਮਝ ਕੇ ਚੂਹੇ ਮਾਰਨ ਵਾਲੀ ਦਵਾਈ ਖਾ ਲਈ, ਜਿਸ ਦੌਰਾਨ ਲੜਕੀ ਦੀ ਹਾਲਤ ਗੰਭੀਰ ਹੋ ਗਈ। ਜਿਸ ਨੂੰ ਗੁਰਦਾਸਪੁਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਲੜਕੀ ਜਗਰੂਪ ਪ੍ਰੀਤ ਕੌਰ ਪੁੱਤਰੀ ਭਜਨ ਸਿੰਘ ਨਿਵਾਸੀ ਪਿੰਡ ਗਾਹਲੜੀ ਦੀ ਮਾਂ ਦਵਿੰਦਰ ਕੌਰ ਨੇ ਦੱਸਿਆ ਕਿ ਜਗਰੂਪ ਪ੍ਰੀਤ ਕੌਰ ਪਿੰਡ ਦੇ ਹੀ ਸਕੂਲ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਕੂਲ ਤੋਂ ਵਾਪਸ ਆ ਕੇ ਉਸ ਨੇ ਫ੍ਰਿਜ 'ਤੇ ਰੱਖੀ ਚੂਹੇ ਮਾਰਨ ਵਾਲੀ ਦਵਾਈ ਜੋ ਚਾਕਲੇਟ ਵਰਗੀ ਲੱਗ ਸਕਦੀ ਸੀ ਗਲਤੀ ਨਾਲ ਟਾਫੀ ਚਾਕਲੇਟ ਸਮਝ ਕੇ ਖਾ ਲਈ ਪਰ ਖਾਂਦੇ ਹੀ ਉਸ ਦੇ ਮੂੰਹ ਤੋਂ ਜਦ ਬਦਬੂ ਆਉਣ ਲੱਗੀ ਤਾਂ ਜਗਰੂਪ ਪ੍ਰੀਤ ਕੌਰ ਨੇ ਉਸ ਨੂੰ ਦੱਸਿਆ ਕਿ ਫ੍ਰਿਜ 'ਤੇ ਪਈ ਚਾਕਲੇਟ ਖਾਣ ਨਾਲ ਉਸ ਦੇ ਮੂੰਹ 'ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਜਿਸ ਦੌਰਾਨ ਪਹਿਲਾ ਤਾਂ ਉਸ ਨੂੰ ਪਿੰਡ ਦੇ ਹੀ ਇਕ ਪ੍ਰਾਇਵੇਟ ਡਾਕਟਰ ਕੋਲ ਲੈ ਜਾਇਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ 'ਚ ਲੜਕੀ ਦਾ ਇਲਾਜ ਕਰਨ ਵਾਲੇ ਡਾ. ਕੇ.ਪੀ ਸਿੰਘ ਅਨੁਸਾਰ ਲੜਕੀ ਦੀ ਹਾਲਤ ਚਿੰਤਾਜਨਕ ਜ਼ਰੂਰ ਹੈ ਪਰ ਖਤਰੇ ਤੋਂ ਬਾਹਰ ਹੈ।
ਟਰੈਫਿਕ ਨਿਯਮ ਦੀ ਉਲੰਘਣਾ ਕਰਨ 'ਤੇ ਪੁਲਸ ਨੇ ਘਰ ਜਾ ਕੇ ਕੱਟਿਆ ਚਲਾਨ
NEXT STORY