ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿਖਲਾਈ ਵੱਲ ਪ੍ਰੇਰਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਨੰਬਰ-1 ਐਲਾਨੀਆਂ ਗਈਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ’ਚ ਸ਼ਾਮਲ ਮੋਗਾ ਦੀ ਆਈ. ਟੀ. ਆਈ. ’ਚ ਲੱਗੀ ਬਿਜਲੀ ‘ਕੁੰਡੀ’ ਕਰ ਕੇ ਪਿਛਲੇ ਦੋ ਮਹੀਨਿਆਂ ਤੋਂ ਬਿਜਲੀ ਕੁਨੈਕਸ਼ਨ ਕੱਟਿਆ ਿਗਆ ਹੈ, ਇਸ ਤਰ੍ਹਾਂ ਦੀ ਸਥਿਤੀ ਬਣਨ ਮਗਰੋਂ ਵਿਦਿਆਰਥੀ ਗਰਮੀ ਦੇ ਮੌਸਮ ’ਚ ਹਾਲੋ-ਬੇਹਾਲ ਹੁੰਦੇ ਹੋਏ ਮਜਬੂਰੀਵੱਸ ਪਡ਼੍ਹਾਈ ਤਾਂ ਕਰਦੇ ਹੀ ਹਨ ਸਗੋਂ ਹੁਣ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ’ਚ ਪੀਣ ਲਈ ਪਾਣੀ ਵੀ ਬਿਜਲੀ ਨਾ ਹੋਣ ਕਰਕੇ ਸਮੇਂ ਸਿਰ ਨਹੀਂ ਮਿਲ ਰਿਹਾ ਹੈ।
ਦੂਜੇ ਪਾਸੇ ਪਤਾ ਲੱਗਾ ਹੈ ਆਈ. ਟੀ. ਆਈ. ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਮਾਮਲਾ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰ ਵੀ ਪੁੱਜ ਗਿਆ ਹੈ, ਜਿਨ੍ਹਾਂ ਨੇ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ ਮਾਮਲਾ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
ਅੱਜ ਬਿਜਲੀ ਦੀ ਸਮੱਸਿਆ ਕਰ ਕੇ ਰੋਸ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਆਈ. ਟੀ. ਆਈ. ਦਾ ਕੁਨੈਕਸ਼ਨ ਕੱਟਣ ਕਰ ਕੇ ਗਰਮੀ ਦੇ ਮੌਸਮ ’ਚ ਪਡ਼੍ਹਾਈ ਕਰਨੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਆਈ. ਟੀ. ਆਈ. ਦੇ ਲਗਭਗ 450 ਵਿਦਿਆਰਥੀ ਬਿਜਲੀ ਕੁਨੈਕਸ਼ਨ ਕੱਟਣ ਕਰਕੇ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਜਦੋਂ ਕਦੇ-ਕਦਾਈਂ ਜਨਰੇਟਰ ਚੱਲਦਾ ਹੈ ਤਾਂ ਹੀ ਸਾਨੂੰ ਪੀਣ ਲਈ ਪਾਣੀ ਨਸੀਬ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤਕਨੀਕੀ ਸਿੱਖਿਆ ਵਿਭਾਗ ਨੂੰ ਇਸ ਮਾਮਲੇ ਸਬੰਧੀ ਪਾਵਰਕਾਮ ਨਾਲ ਤਾਲਮੇਲ ਬਣਾ ਕੇ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ ਕਰਨਾ ਚਾਹੀਦਾ ਹੈ।
ਨਸ਼ੇ ਵਾਲਾ ਪਾਊਡਰ ਤੇ ਸ਼ਰਾਬ ਬਰਾਮਦ, ਮਾਮਲੇ ਦਰਜ
NEXT STORY