ਸਿੱਧਵਾਂ ਬੇਟ(ਚਾਹਲ, ਸ਼ੇਤਰਾ)- ਨੇੜਲੇ ਪਿੰਡ ਭੁਮਾਲ ਦੀ ਇਕ ਲੜਕੀ ਨੂੰ ਵਿਆਹ ਦੇ ਬਾਅਦ ਵੀ ਉਸ ਦੇ ਪ੍ਰੇਮੀ ਵੱਲੋਂ ਵਾਰ-ਵਾਰ ਬਲੈਕਮੇਲ ਕਰਨ 'ਤੇ ਪ੍ਰੇਮਿਕਾ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਤ ਲੜਕੀ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਕਿਸੇ ਕੋਰਸ ਦੇ ਸਬੰਧ 'ਚ ਰੋਜ਼ਾਨਾ ਲੁਧਿਆਣਾ ਜਾਂਦੀ ਸੀ, ਜਿਸ ਦੌਰਾਨ ਉਸ ਦੀ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਦਲਜੀਤ ਸਿੰਘ ਵਾਸੀ ਭੈਣੀ ਅਰਾਈਆਂ ਨਾਲ ਮਿੱਤਰਤਾ ਹੋ ਗਈ। ਇਕ ਦਿਨ ਸਤਨਾਮ ਸਿੰਘ ਨੇ ਧੋਖੇ ਨਾਲ ਮੈਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਮੇਰੀਆਂ ਇਤਰਾਜ਼ਯੋਗ ਫੋਟੋਆਂ ਖਿੱਚ ਲਈਆਂ ਤੇ ਫਿਰ ਮੈਨੂੰ ਇਹ ਫੋਟੋਆਂ ਮੇਰੇ ਘਰਦਿਆਂ ਨੂੰ ਦਿਖਾਉਣ ਦਾ ਡਰਾਵਾ ਦੇਕੇ ਬਲੈਕਮੇਲ ਕਰਨ ਲੱਗਾ ਤੇ ਮੇਰੇ ਕੋਲੋਂ ਮੇਰਾ ਪਾਸਪੋਰਟ ਤੇ ਵੱਖ-ਵੱਖ ਤਰੀਕਾਂ ਨੂੰ 7 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਲੈ ਗਿਆ। ਕਰੀਬ ਢਾਈ ਸਾਲ ਪਹਿਲਾਂ ਮੇਰਾ ਵਿਆਹ ਪਿੰਡ ਫੁਗਲਾਣਾ ਵਿਖੇ ਹੋ ਗਿਆ ਪਰ ਸਤਨਾਮ ਸਿੰਘ ਨੇ ਫਿਰ ਵੀ ਮੈਨੂੰ ਬਲੈਕਮੇਲ ਕਰਨਾ ਜਾਰੀ ਰੱਖਿਆ। ਲੜਕੀ ਅਨੁਸਾਰ 23 ਜੂਨ ਨੂੰ ਉਹ ਆਪਣੇ ਪੇਕੇ ਪਿੰਡ ਘਰ 'ਚ ਇਕੱਲੀ ਸੀ ਤਾਂ ਸਤਨਾਮ ਸਿੰਘ ਨੇ ਘਰ ਆਕੇ ਮੇਰੇ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਮੇਰੇ ਵੱਲੋਂ ਮਨ੍ਹਾ ਕਰਨ 'ਤੇ ਉਸ ਨੇ ਆਪਣੇ ਡੱਬ 'ਚੋਂ ਪਿਸਟਲ ਕੱਢਕੇ ਮੇਰੇ ਕੰਨਾ 'ਚ ਪਾਈਆਂ ਵਾਲੀਆਂ ਜਬਰੀ ਲਾਹ ਲਈਆਂ ਤੇ 50 ਹਜ਼ਾਰ ਰੁਪਏ ਨਾ ਦੇਣ ਤੇ ਮੇਰੀਆਂ ਇਤਰਾਜ਼ਯੋਗ ਫੋਟੋਆਂ ਮੇਰੇ ਸਹੁਰੇ ਪਰਿਵਾਰ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਨੇ ਮੇਰੀ ਇਕ ਇਤਰਾਜ਼ਯੋਗ ਫੋਟੋ ਮੇਰੇ ਪਤੀ ਦੇ ਫੋਨ 'ਤੇ ਵੀ ਭੇਜ ਦਿੱਤੀ। ਜਿਸ ਤੋਂ ਡਰ ਕੇ ਮੈਂ ਝੋਨੇ 'ਚ ਪਾਉਣ ਵਾਲੀ ਜ਼ਹਿਰੀਲੀ ਦਵਾਈ ਪੀ ਲਈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ 'ਤੇ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਾਵਨ ਸਰੂਪ ਦੀ ਬੇਅਦਬੀ ਦੀ ਅਫਵਾਹ ਸੰਬੰਧੀ ਜਾਂਚ
NEXT STORY