ਜਲੰਧਰ (ਇੰਟ.)- ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦਾ ਵਿਆਹ ਤਿੰਨ ਸੂਬਿਆਂ ਦੀਆਂ ਰਸਮਾਂ ਨਾਲ ਸੰਪੰਨ ਕਰਵਾਉਣ ਦੀ ਤਿਆਰੀ ਹੋ ਰਹੀ ਹੈ। ਵਿਆਹ ਵਿਚ ਦਿਲਚਸਪ ਇਹ ਵੀ ਹੋਵੇਗਾ ਕਿ ਤਿੰਨਾਂ ਸੂਬਿਆਂ ਦੇ ਵਿਆਹ ਦੀਆਂ ਰਸਮਾਂ ਨਾਲ ਸਬੰਧਿਤ ਹਿੰਦੂ, ਪੰਜਾਬੀ ਤੇ ਮਰਾਠੀ ਵਿਆਹ ਦੇ ਗੀਤ ਮਹਿਮਾਨਾਂ ਨੂੰ ਸੁਣਾਈ ਦੇਣਗੇ।
ਇਕ ਵੈੱਬਸਾਈਟ ਦੀ ਖਬਰ ਮੁਤਾਬਕ ਸੁਗੰਧਾ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਰਹਿਣ ਵਾਲਾ ਹੈ ਅਤੇ ਤਕਰੀਬਨ 40 ਸਾਲ ਤੋਂ ਪੰਜਾਬ ਦੇ ਜਲੰਧਰ ਵਿਚ ਰਹਿ ਰਿਹਾ ਹੈ। ਸੁਗੰਧਾ ਦਾ ਜਨਮ ਜਲੰਧਰ ਵਿਚ ਹੀ ਹੋਇਆ ਸੀ ਇਸ ਲਈ ਸੁਗੰਧਾ ਦੇ ਪਰਿਵਾਰ ਵਲੋਂ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਦੀਆਂ ਰਸਮਾਂ ਦੇ ਹਿਸਾਬ ਨਾਲ ਵਿਆਹ ਕਰਵਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ। ਡਾ. ਸੰਕੇਤ ਦੇ ਪਰਿਵਾਰ ਵਲੋਂ ਵਿਆਹ ਵਿਚ ਮਰਾਠੀ ਰਸਮਾਂ ਨੂੰ ਵੀ ਸ਼ਾਮਲ ਕੀਤੇ ਜਾਣ ਸ਼ਰਤ ਰੱਖੀ ਗਈ ਹੈ। ਇਸ ਲਈ ਕੁਝ ਆਮ ਰਸਮਾਂ ਨੂੰ ਛੱਡ ਕੇ ਕਈ ਰਸਮਾਂ ਦੋ-ਦੋ ਵਾਰ ਨਿਭਾਈਆਂ ਜਾਣਗੀਆਂ। ਵਿਆਹ ਸਮਾਰੋਹ 26 ਅਪ੍ਰੈਲ ਨੂੰ ਜਲੰਧਰ-ਲੁਧਿਆਣਾ ਹਾਈਵੇ 'ਤੇ ਸਥਿਤ ਕਲੱਬ ਕਬਾਨਾ ਵਿਚ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਪੁਲਸ ਨੇ ਕੱਟਿਆ ਚਲਾਨ ਤਾਂ ਲਾੜੀ ਬੋਲੀ ਮਾਸਕ ਨਾਲ ਹੁੰਦੈ ਮੇਕਅਪ ਖਰਾਬ
ਸੁਗੰਧਾ ਅਤੇ ਡਾ. ਸੰਕੇਤ ਦਾ ਪਰਿਵਾਰ ਕਾਫੀ ਸਮੇਂਤੋਂ ਵਿਆਹ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ, ਪਰ ਕੋਰੋਨਾ ਕਾਲ ਦੇ ਚੱਲਦੇ ਕਈ ਵਾਰ ਵਿਆਹ ਦੀ ਮਿਤੀ ਅੱਗੇ ਪਾਉਣੀ ਪਈ। ਸਗਾਈ ਦੀ ਰਸਮ ਬੀਤੇ ਦਿਨੀਂ ਮੁੰਬਈ ਵਿਚ ਨਿਭਾਈ ਜਾ ਚੁੱਕੀ ਹੈ। ਬਾਕੀ ਦੀਆਂ ਰਸਮਾਂ 25 ਅਤੇ 26 ਨੂੰ ਹੀ ਨਿਭਾਈਆਂ ਜਾਣਗੀਆਂ। ਡਾ. ਸੰਕੇਤ ਬਰਾਤੀਆਂ ਦੇ ਨਾਲ 25 ਨੂੰ ਜਲੰਧਰ ਪਹੁੰਚਣਗੇ। ਕਈ ਰਸਮਾਂ ਇਕੋ ਜਿਹੀਆਂ ਹਨ ਪਰ ਉਨ੍ਹਾਂ ਦੇ ਨਾਂ ਵੱਖ ਹਨ ਪਰ ਕੁਝ ਰਸਮਾਂ ਵੱਖ ਹੋਣਗੀਆਂ।
ਡਾ. ਸੰਕੇਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਰਤ ਰੱਖੀ ਕਿ ਜੋ ਵੀ ਮਹਿਮਾਨ ਜਾਂ ਪਰਿਵਾਰਕ ਮੈਂਬਰ ਸਮਾਰੋਹ ਵਿਚ ਸ਼ਾਮਲ ਹੋਵੇ ਉਹ ਪਹਿਲਾਂ ਕੋਰੋਨਾ ਟੈਸਟ ਕਰਵਾ ਲਵੇ। ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਹ ਸਮਾਰੋਹ ਵਿਚ ਸ਼ਾਮਲ ਹੋਣ ਅਤੇ ਰਿਪੋਰਟ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਮਾਰੋਹ ਵਿਚ ਦਾਖਲ ਹੋਣ ਦਿੱਤਾ ਜਾਵੇ। ਸੰਕੇਤ ਖੁਦ ਐੱਮ.ਬੀ.ਬੀ.ਐੱਸ. ਹਨ ਅਤੇ ਉਨ੍ਹਾਂ ਦਾ ਪਰਿਵਾਰ ਡਾਕਟਰਾਂ ਦਾ ਪਰਿਵਾਰ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਕੈਪਟਨ ਤੇ ਬਾਦਲਾਂ ਦੀ ਮੈਚ ਫਿਕਸਿੰਗ ‘ਤੇ ਖੁੱਲ੍ਹ ਕੇ ਵਰ੍ਹੇ ਦਾਦੂਵਾਲ (ਵੀਡੀਓ)
NEXT STORY