ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਆਵਲਾ)—ਘਰੇਲੂ ਵਿਵਾਦ ਦੇ ਕਾਰਨ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰਨ ਦੇ ਮਾਮਲੇ ਵਿਚ ਥਾਣਾ ਅਮੀਰਖਾਸ ਦੀ ਪੁਲਸ ਨੇ 2 ਔਰਤਾਂ ਤੇ ਇਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਮ੍ਰਿਤਕ ਲੜਕੇ ਦੇ ਬਾਪ ਜੋਗਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਭੁਰਾਨ ਭੱਟੀ ਨੇ ਦੋਸ਼ ਲਾਇਆ ਕਿ ਉਸਦੇ ਲੜਕੇ ਯਾਦਵਿੰਦਰ ਸਿੰਘ (21) ਦਾ ਵਿਆਹ ਪੂਜਾ ਰਾਣੀ ਪੁੱਤਰੀ ਸੋਨਾ ਸਿੰਘ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਹੋਇਆ ਸੀ ਤੇ ਇਨ੍ਹਾਂ ਦਾ ਆਪਸੀ ਝਗੜਾ ਹੋਣ ਕਾਰਨ ਪੂਜਾ ਰਾਣੀ ਨੂੰ ਉਸਦੀ ਮਾਂ ਵੀਰੋ ਬਾਈ ਆਪਣੇ ਨਾਲ ਲੈ ਗਈ। ਸ਼ਿਕਾਇਤਕਰਤਾ ਅਨੁਸਾਰ ਯਾਦਵਿੰਦਰ ਸਿੰਘ ਆਪਣੀ ਮਾਂ ਗੁਰਜੀਤ ਕੌਰ ਨਾਲ ਪੂਜਾ ਰਾਣੀ ਨੂੰ ਲੈਣ ਗਿਆ ਸੀ, ਜਿਥੇ ਯਾਦਵਿੰਦਰ ਸਿੰਘ ਦਾ ਪੂਜਾ ਰਾਣੀ ਨਾਲ ਝਗੜਾ ਹੋ ਗਿਆ, ਜਿਸਨੇ ਘਰ ਆ ਕੇ ਗੁੱਸੇ ਵਿਚ ਜ਼ਹਿਰੀਲੀ ਦਵਾਈ ਪੀ ਲਈ ਤੇ ਹਸਪਤਾਲ ਗੁਰੂਹਰਸਹਾਏ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਪੂਜਾ ਰਾਣੀ, ਵੀਰੋ ਬਾਈ ਅਤੇ ਕਾਲਾ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਦਫਤਰ 'ਚ ਦਾਖਲ ਹੋ ਕੇ ਜੇ. ਈ. ਨਾਲ ਦੁਰਵਿਵਹਾਰ ਪਾੜੇ ਸਰਕਾਰੀ ਦਸਤਾਵੇਜ਼
NEXT STORY