ਦੋਰਾਹਾ(ਗੁਰਮੀਤ ਕੌਰ ,ਸੂਦ)-ਅੱਜ ਦੋਰਾਹਾ ਦੇ ਵਾਰਡ ਨੰਬਰ 2 ਸਤਨਾਮ ਨਗਰ ਵਿਖੇ ਇਕ ਵਿਆਹੁਤਾ ਅੌਰਤ ਵੱਲੋਂ ਘਰ ’ਚ ਪੱਖੇ ਨਾਲ ਫਾਹ ਲੈ ਕੇ ਆਤਮ-ਹੱਤਿਆ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਸੋਹਣਜੀਤ ਕੌਰ ਪਤਨੀ ਰਿੰਕੂ ਵਾਸੀ ਸਤਨਾਮ ਨਗਰ ਦੋਰਾਹਾ ਥਾਣਾ ਦੋਰਾਹਾ ਵਜੋਂ ਹੋਈ ਹੈ। ਦੋਰਾਹਾ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ’ਚ ਮ੍ਰਿਤਕਾ ਦੇ ਪਿਤਾ ਨਰਾਤਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਮਿਤੀ 9 ਜੁਲਾਈ ਨੂੰ ਰਾਤ 9.30 ਵਜੇ ਦੇ ਕਰੀਬ ਉਸਦੀ ਲੜਕੀ ਦਾ ਫੋਨ ਆਇਆ ਕਿ ‘ਮੰਮੀ-ਪਾਪਾ ਤੁਸੀਂ ਇੱਥੇ ਆ ਜਾਓ ਅਤੇ ਮੈਨੂੰ ਨਵਾਂ ਕੂਲਰ ਦਿਵਾ ਕੇ ਜਾਓ’ ਅਤੇ ਕਿਹਾ ਕਿ ਜੋ ਤੁਸੀਂ ਪਹਿਲਾਂ ਕੂਲਰ ਦਿਵਾਇਆ ਸੀ ਉਸਨੂੰ ਮੇਰੀ ਸੱਸ ਕੂਲਰੀ ਦੱਸ ਰਹੀ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਦੂਸਰੇ ਦਿਨ ਉਨ੍ਹਾਂ ਦੋਰਾਹਾ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਦੀ ਲਾਸ਼ ਨੂੰ ਮੰਜੇ ਉਪਰ ਪਾਇਆ ਹੋਇਆ ਸੀ ਅਤੇ ਉਸ ਦੀ ਗਰਦਨ ’ਤੇ ਨਿਸ਼ਾਨ ਸਨ। ਉਸਨੇ ਪੁਲਸ ਨੂੰ ਦੱਸਿਆ ਕਿ ਉਸਦੀ ਮ੍ਰਿਤਕ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਤੰਗ ਕਰਦੇ ਸਨ ਅਤੇ ਲੜਾਈ-ਝਗੜਾ ਕਰਦੇ ਰਹਿੰਦੇ ਸਨ, ਜਿਸ ਤੋਂ ਤੰਗ ਆ ਕੇ ਉਸਨੇ ਆਤਮ ਹੱਤਿਆ ਕਰ ਲਈ । ਪੁਲਸ ਨੇ ਮ੍ਰਿਤਕਾ ਦੇ ਪਤੀ ਰਿੰਕੂ ਪੁੱਤਰ ਜੱਗਾ, ਸਹੁਰਾ ਜੱਗਾ ਪੁੱਤਰ ਬਚਿੱਤਰ ਸਿੰਘ, ਸੱਸ ਗੁਰਦੇਵ ਕੌਰ ਪਤਨੀ ਜੱਗਾ ਸਿੰਘ, ਜੇਠਾਣੀ ਰਾਣੀ ਪਤਨੀ ਗੋਲਾ ਅਤੇ ਜੇਠ ਗੋਲਾ ਪੁੱਤਰ ਜੱਗਾ ਵਿਰੁੱਧ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਗੁਰਦੇਵ ਸਿੰਘ ਕਰ ਰਹੇ ਹਨ।
‘ਡੋਪ ਟੈਸਟ ਦਾ ਫੈਸਲਾ ਮੁਲਾਜ਼ਮਾਂ ਪ੍ਰਤੀ ਵਾਪਸ ਲਿਆ ਜਾਵੇ’
NEXT STORY