ਬੋਹਾ (ਬਾਂਸਲ)- ਆੜਤੀ ਦੀਆਂ ਧਮਕੀਆਂ ਅਤੇ ਲੈਣ ਦੇਣ ਤੋਂ ਤੰਗ ਪ੍ਰੇਸ਼ਾਨ ਕਿਸਾਨ ਵੱਲੋਂ ਜ਼ਹਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਨੇੜਲੇ ਪਿੰਡ ਦਲੇਲਵਾਲਾ ਦੇ ਮੀਲਾ ਸਿੰਘ(60) ਪੁੱਤਰ ਜਰਨੈਲ ਸਿੰਘ, ਜਿਸ ਦਾ ਲੈਣ ਦੇਣ ਮਾਨਸਾ ਦੇ ਇਕ ਆੜਤੀ ਨਾਲ ਚੱਲ ਰਿਹਾ ਸੀ, ਦਾ 5 ਲੱਖ ਰੁਪਏ ਦੇ ਚੈਂਕ ਸੰਬੰਧੀ ਤਕਰਾਰ ਹੋਇਆ, ਜਿਸ ਕਾਰਨ ਮ੍ਰਿਤਕ ਮੀਲਾ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ। ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਐ¤ਸ.ਐ¤ਚ. ਓ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਲਵਪ੍ਰੀਤ ਦੇ ਬਿਆਨ ’ਤੇ ਆੜਤੀਏ ਅੰਮ੍ਰਿਤਪਾਲ ਪੱਪੀ ਮਾਨਸਾ ਦੇ ਖਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
‘ਸੰਚਾਰ ਹੁਨਰ’ ਵਿਸ਼ੇ ’ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ
NEXT STORY