ਜਲੰਧਰ (ਮਹੇਸ਼) - ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਦੇ ਸੁਖਵਿੰਦਰ ਸਿੰਘ ਸੁੱਖਾ ਲਾਲੀ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਐਤਵਾਰ ਨੂੰ ਉਨ੍ਹਾਂ ਦੀ ਇਹ ਨਿਯੁਕਤੀ ਸਥਾਨਕ ਇਕ ਹੋਟਲ ਵਿਚ ਪੰਜਾਬ ਭਰ ਤੋਂ ਇਕੱਠੇ ਹੋਏ ਭੱਠਾ ਮਾਲਕਾਂ ਦੀ ਸਰਬਸੰਮਤੀ ਨਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਸਿੰਘ ਕੇ. ਪੀ., ਵਿਧਾਇਕ ਰਜਿੰਦਰ ਬੇਰੀ ਅਤੇ ਵਿਧਾਇਕ ਪ੍ਰਗਟ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਇੰਦਰਪਾਲ ਸਿੰਘ ਵਾਲੀਆ (ਲੁਧਿਆਣਾ) ਐਸੋ. ਦੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਚੀਫ ਪੈਟਰਨ, ਗੋਬਿੰਦਰ ਸਿੰਘ ਬਿਆਸ, ਹਰਿੰਦਰ ਸਿੰਘ ਮਾਨ ਅੰਮ੍ਰਿਤਸਰ, ਵਰਿੰਦਰ ਗੁਪਤਾ ਜੁਆਇੰਟ ਸਕੱਤਰ, ਸੁਰਿੰਦਰ ਲੇਖੀ ਲੁਧਿਆਣਾ, ਦਰਸ਼ਨ ਸਿੰਘ ਨਕੋਦਰ ਮੀਤ ਪ੍ਰਧਾਨ ਚੁਣੇ ਗਏ। ਸਲਾਹਕਾਰ ਕਮੇਟੀ ਦੇ ਮੁਖੀ ਅਸ਼ੋਕ ਮਿੱਤਲ ਬਣਾਏ ਗਏ ਹਨ। ਸ਼੍ਰੀ ਕੇ. ਪੀ., ਸ਼੍ਰੀ ਬੇਰੀ ਅਤੇ ਪ੍ਰਗਟ ਸਿੰਘ ਵਲੋਂ ਨਵੀਂ ਬਣੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ। ਸੁੱਖਾ ਲਾਲੀ ਨੇ ਕਿਹਾ ਕਿ ਭੱਠਾ ਮਾਲਕਾਂ ਦੀ ਨਵੀਂ ਗਠਿਤ ਕਮੇਟੀ ਵਲੋਂ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਭੱਠਾ ਮਾਲਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਮੀਟਿੰਗ ਵਿਚ ਦਵਿੰਦਰ ਸਿੰਘ ਵਾਲੀਆ, ਭੂਸ਼ਣ ਮੁੱਲਾਪੁਰ, ਦਲਜੀਤ ਸਿੰਘ ਲਾਲੀ, ਕੇ. ਕੇ. ਸੂਰੀ, ਪ੍ਰਦੀਪ ਅਗਰਵਾਲ, ਹਿੰਮਤ ਸਿੰਘ ਆਦਿ ਮੁੱਖ ਤੌਰ 'ਤੇ ਹਾਜ਼ਰ ਸਨ।
ਕਰਜ਼ੇ ਤੋਂ ਦੁਖੀ ਵਿਅਕਤੀ ਨੇ ਜ਼ਹਿਰ ਨਿਗਲਿਆ
NEXT STORY