ਚੰਡੀਗੜ੍ਹ : ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ’ਤੇ ਵਿਰੋਧੀਆਂ ਵਲੋਂ ਸਵਾਲ ਚੁੱਕਣ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਸਮਝੌਤਿਆਂ ਦੀ ਵਕਾਲਤ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਵਿਰੋਧੀ ਬਿਨਾਂ ਤੱਥਾਂ ਦੇ ਇਨ੍ਹਾਂ ਸਮਝੌਤਿਆਂ ’ਤੇ ਬਿਆਨ ਦੇ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ ਵਿਚ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਇਕ ਵੀ ਪਾਵਰ ਪਲਾਂਟ ਨਹੀਂ ਲਗਾਇਆ। ਉਦਯੋਗਾਂ ਦਾ ਅਰਬਾਂ ਦਾ ਨੁਕਸਾਨ ਹੋਇਆ ਹੈ । ਇਸ ਦੇ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਹਿਕਮੇ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਬਿਜਲੀ ਦਫ਼ਤਰ ਗਏ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਾਵਰ ਪਲਾਂਟ ਓਵਰਲੋਡ ਹੋ ਗਏ, ਭਾਵੇਂ ਜਿੰਨੀ ਮਰਜ਼ੀ ਬਿਜਲੀ ਪੈਦਾ ਕਰ ਲਓ ਜੇ ਤੁਹਾਡੇ ਕੋਲ ਬਿਜਲੀ ਨੂੰ ਲੋਕਾਂ ਤਕ ਪਹੁੰਚਾਉਣ ਦਾ ਸਾਧਨ ਨਹੀਂ ਹੈ ਤਾਂ ਇਸ ਕੋਈ ਫਾਇਦਾ ਨਹੀਂ। ਸੁਖਬੀਰ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਉਸ ਕੋਲ ਬਿਜਲੀ ਹੈ, ਜਿਸ ਸੂਬੇ ਕੋਲ ਬਿਜਲੀ ਨਹੀਂ ਉਹ ਤਰੱਕੀ ਕੀ ਕਰੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਮੰਤਰੀ ਧਰਮਸੋਤ ਦਾ ਤੰਜ, ਗੱਲਾਂ-ਗੱਲਾਂ ’ਚ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਜਿਹੜੇ ਹਾਲਾਤ ਹਨ ਉਹ ਇਹ ਕੈਪਟਨ ਅਮਰਿੰਦਰ ਸਿੰਘ ਦੀ ਨਾਲਾਇਕੀ ਕਰ ਕੇ ਬਣੇ ਹਨ। ਸੁਖਬੀਰ ਨੇ ਕਿਹਾ ਕਿ ਜਿਸ ਸਮੇਂ 2007 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਛੱਡੀ ਤਾਂ ਪੰਜਾਬ ਵਿਚ ਬਿਜਲੀ ਦੀ ਵੱਡੀ ਘਾਟ ਸੀ, ਉਸ ਸਮੇਂ ਜੇਕਰ ਬਾਹਰੀ ਸੂਬਿਆਂ ਤੋਂ ਬਿਜਲੀ ਖਰੀਦੀ ਜਾਂਦੀ ਤਾਂ ਇਸ ਨਾਲ ਲੋਕਾਂ ਨੂੰ ਵੱਡਾ ਘਾਟਾ ਹੁੰਦਾ, ਲਿਹਾਜ਼ਾ ਉਸ ਸਮੇਂ ਅਕਾਲੀ ਸਰਕਾਰ ਨੇ ਆਪਣੇ ਥਰਮਲ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ
ਅਕਾਲੀ ਪ੍ਰਧਾਨ ਨੇ ਕਿਹਾ ਕਿ ਸਾਡਾ ਟੀਚਾ ਸੀ ਕਿ ਪੰਜਾਬ ਨੂੰ ਬਿਜਲੀ ਸਰਪੱਲਸ ਸੂਬਾ ਬਣਾਇਆ ਜਾਵੇ, ਜਿਸ ਲਈ ਪੰਜਾਬ ਵਿਚ ਥਰਮਲ ਪਲਾਂਟ ਲਗਾਏ ਗਏ, ਇਹ ਥਰਮਲ ਪਲਾਂਟ ਭਾਵੇਂ ਨਿੱਜੀ ਕੰਪਨੀਆਂ ਨੇ ਲਾਏ ਪਰ ਸਨ ਇਹ ਸਰਕਾਰੀ ਹੀ। ਸੁਖਬੀਰ ਨੇ ਕਿਹਾ ਕਿ ਜੇ ਉਸ ਸਮੇਂ ਬਾਹਰੀ ਸੂਬਿਆਂ ਤੋਂ ਬਿਜਲੀ ਖਰੀਦੀ ਜਾਂਦੀ ਤਾਂ ਉਹ ਬਹੁਤ ਮਹਿੰਗੀ ਪੈਂਦੀ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਦਾ 2 ਰੁਪਏ 86 ਪੈਸੇ ਦਾ ਐਗਰੀਮੈਂਟ ਕੀਤਾ ਗਿਆ ਜਦਕਿ ਰਾਜਪੁਰਾ ਪਲਾਂਟ ਨੇ 2 ਰੁਪਏ 89 ਪੈਸੇ ਯੂਨਿਟ ਦਾ ਸਮਝੌਤਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖ਼ਬਰ, ਹਾਈਕਮਾਨ ਵਲੋਂ ਕੈਪਟਨ ਨੂੰ ਭਲਕੇ ਦਿੱਲੀ ਸੱਦੇ ਜਾਣ ਦੇ ਚਰਚੇ
ਸੁਖਬੀਰ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਸਸਤੇ ਪਾਵਰ ਪਲਾਂਟ ਪੰਜਾਬ ਵਿਚ ਲਗਾਏ ਗਏ। 2007 ਵਿਚ ਬਿਜਲੀ ਮਹਿਕਮਾ 32 ਫ਼ੀਸਦੀ ਘਾਟੇ ਵਿਚ ਸੀ ਜਿਸ ਨੂੰ 2017 ਵਿਚ 14 ਫ਼ੀਸਦੀ ਘਾਟੇ ’ਤੇ ਲਿਆਂਦਾ ਗਿਆ।ਇਹੋ ਕਾਰਣ ਸੀ ਕਿ ਉਸ ਸਮੇਂ ਕਾਂਗਰਸ ਦੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਪੰਜਾਬ ਨੂੰ ‘ਬੈਸਟਰ ਪਾਵਰ ਯੂਟੀਲਿਟੀ ਆਫ ਦਾ ਕੰਟਰੀ’ਦਾ ਐਵਾਰਡ ਦਿੱਤਾ ਗਿਆ। ਸੁਖਬੀਰ ਨੇ ਕਿਹਾ ਕਿ ਦੂਜੇ ਪਾਸੇ ਹੁਣ ਵਿਰੋਧੀ ਬਿਨਾਂ ਤੱਥ ਜਾਣੇ ਹੀ ਸਵਾਲ ਚੁੱਕ ਰਹੇ ਹਨ। ਸੁਖਬੀਰ ਨੇ ਦਾਅਵਾ ਕੀਤਾ ਕਿ ਬਿਜਲੀ ਸਰਪਲੱਸ ਲਈ ਜਿਹੜਾ ਕੰਮ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਸੀ, ਉਹ ਨਾ ਤਾਂ ਹੁਣ ਤਕ ਹੋਇਆ ਹੈ ਅਤੇ ਨਾ ਹੀ ਕਾਂਗਰਸ ਨੇ ਕੀਤਾ ਹੈ।
ਇਹ ਵੀ ਪੜ੍ਹੋ : ਪੰਜ ਪਿਆਰਿਆਂ ਦਾ ਵੱਡਾ ਬਿਆਨ, ਕਿਹਾ ਸੱਤਾ ਲਈ ਸੁਖਬੀਰ ਬਾਦਲ ਨੂੰ ਜੇਲ ਭਿਜਵਾ ਸਕਦੇ ਹਨ ਕੈਪਟਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੂਬੇ ਦੇ ਕਾਲਜਾਂ 'ਚ ਚਲਾਈ ਜਾਵੇਗੀ ਕੋਵਿਡ ਟੀਕਾਕਰਨ ਮੁਹਿੰਮ : ਮੁੱਖ ਸਕੱਤਰ
NEXT STORY