ਮੁੱਦਕੀ (ਹੈਪੀ) : ਆਪਣੀ ਹੀ ਪਾਰਟੀ ਨੂੰ ਅੱਖਾਂ ਦਿਖਾਉਣ ਵਾਲੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਜਿੱਥੇ ਇਕ ਪਾਸੇ ਪੰਜਾਬ ਦੇ ਮਾਮਲਿਆਂ ਵਿਚ ਪਾਰਟੀ ਹਾਈਕਮਾਂਡ ਤੋਂ ਦੂਰੀ ਬਣਾਏ ਹੋਏ ਹਨ, ਉਥੇ ਹੀ ਉਹ ਦਿੱੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਸ਼ਲਾਘਾ ਵੀ ਕਰ ਰਹੇ ਹਨ। ਖਹਿਰਾ ਦਾ ਕਹਿਣਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪ੍ਰਦੇਸ਼ ਦੀ ਜਨਤਾ ਦੇ ਹਿੱਤ ਵਿਚ ਚੰਗੇ ਕੰਮ ਕਰ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ 2020 ਦੀਆਂ ਦਿੱਲੀ ਦੀਆਂ ਆਮ ਚੋਣਾਂ 'ਚ 'ਆਪ' ਰਪੀਟ ਹੋਵੇਗੀ, ਜਦੋਂ ਉਨ੍ਹਾਂ ਤੋਂ ਪੰਜਾਬ ਨੂੰ ਲੈ ਕੇ ਪਾਰਟੀ ਹਾਈਕਮਾਂਡ ਦੀ ਨਿੰਦਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਹ ਇਹ ਕਹਿੰਦੇ ਹੋਏ ਨਿਕਲ ਗਏ ਕਿ ਪੰਜਾਬ 'ਤੇ ਦਿੱਲੀ ਦੀਆਂ ਨੀਤੀਆਂ ਲਾਗੂ ਨਹੀਂ ਹੁੰਦੀਆਂ। ਖਹਿਰਾ ਨੇ ਅੱਜ ਕੋਟਕਪੂਰਾ ਵਿਖੇ ਆਯੋਜਿਤ ਕਨਵੈਨਸ਼ਨ ਵਿਚ ਸ਼ਾਮਲ ਹੋਣ ਲਈ ਜਾਂਦੇ ਹੋਏ ਚੰਦ ਮਿੰਟਾਂ ਲਈ ਇਥੇ ਪਾਰਟੀ ਵਰਕਰਾਂ ਨੂੰ ਮਿਲਣ ਲਈ ਰੁਕਦੇ ਸਮੇਂ 'ਜਗ ਬਾਣੀ' ਨਾਲ ਉਕਤ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ ਇਥੇ ਪਹੁੰਚਣ 'ਤੇ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਬਰਾੜ, ਅਜੈਬ ਸਿੰਘ ਗਿੱਲ, ਅਵਿਨਾਸ਼ ਸਰਮਾ, ਜਸਬੀਰ ਸਿੰਘ ਗਿੱਲ, ਇਕਬਾਲ ਸਿੰਘ, ਬੇਅੰਤ ਸਿੰਘ ਐਮ. ਕੇ., ਮੱਖਣ ਸਿੰਘ, ਜਗਜੀਤ ਸਿੰਘ, ਸ਼ੰਮੀ ਰਖਰਾ, ਸਵਰਨ ਸਿੰਘ ਗੋਲਣ, ਗੁਰਮੁਖ ਸਿੰਘ ਪੱਪੂ, ਜਸਪਾਲ ਸਿੰਘ ਖੋਸਾ, ਕ੍ਰਿਪਾਲ ਸਿੰਘ ਰਾਣੀ ਆਦਿ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਪੰਜਾਬ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਬਕਰੀਦ (ਵੀਡੀਓ)
NEXT STORY