ਚੰਡੀਗੜ੍ਹ (ਗੌੜ) : ਸ਼ਹਿਰ ਵਿਚ ਲਗਾਤਾਰ ਵਧ ਰਹੇ ਤਾਪਮਾਨ ਦੇ ਬਾਵਜੂਦ ਇਸ ਸਾਲ ਫਿਲਹਾਲ ਸੁਖਨਾ ਲੇਕ ਦੇ ਸੁੱਕਣ ਦੀ ਚਿੰਤਾ ਖਤਮ ਹੋ ਚੁੱਕੀ ਹੈ ਜੇਕਰ ਪਿਛਲੇ ਸਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸਮੇਂ ਜੂਨ ਮਹੀਨੇ ਵਿਚ ਸੁਖਨਾ ਲੇਕ ਦਾ ਪਾਣੀ ਦਾ ਲੈਵਲ 2 ਫੁੱਟ ਜ਼ਿਆਦਾ ਹੈ। ਜੂਨ 2018 ਵਿਚ ਜਿਥੇ ਸੁਖਨਾ ਲੇਕ ਵਿਚ ਪਾਣੀ ਦਾ ਲੈਵਲ 1155 ਫੁੱਟ ਤਕ ਪਹੁੰਚ ਗਿਆ ਸੀ, ਉਥੇ ਹੀ ਸ਼ਨੀਵਾਰ ਨੂੰ ਇਹ ਲੈਵਲ 1157 ਫੁੱਟ ਦਰਜ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਮਾਨਸੂਨ ਦੌਰਾਨ ਔਸਤ ਬਰਸਾਤ ਹੋਈ ਸੀ, ਜਿਸ ਕਾਰਨ ਰੈਗੂਲੇਟਰੀ ਕੰਢੇ ਦੇ ਗੇਟ 10 ਸਾਲ ਬਾਅਦ ਖੋਲ੍ਹਣ ਦੀ ਨੌਬਤ ਆ ਗਈ ਸੀ। ਯਾਨੀ ਕਿ ਹੁਣ ਸੁਖਨਾ ਝੀਲ ਨੂੰ ਇਸ ਸਾਲ ਫਿਰ ਔਸਤ ਬਰਸਾਤ ਦੀ ਜ਼ਰੂਰਤ ਹੈ।
ਪਿਛਲੇ 37 ਸਾਲਾਂ ਦਾ ਰਿਕਾਰਡ ਇਹੀ ਕਹਾਣੀ ਬਿਆਨ ਕਰ ਰਿਹਾ ਹੈ। ਜਦੋਂ-ਜਦੋਂ ਚੰਡੀਗੜ੍ਹ ਵਿਚ ਮਾਨਸੂਨ ਮਿਹਰਬਾਨ ਰਿਹਾ ਹੈ, ਉਦੋਂ-ਉਦੋਂ ਸੁਖਨਾ ਝੀਲ ਵਿਚ ਪਾਣੀ ਦੀ ਕੋਈ ਕਮੀ ਨਹੀਂ ਆਈ, ਜਦਕਿ ਇਸ ਸਾਲ ਪਾਣੀ ਦਾ ਲੈਵਲ ਪਿਛਲੇ ਸਾਲ ਦੀ ਤੁਲਨਾ 2 ਫੁੱਟ ਜ਼ਿਆਦਾ ਹੈ ਪਰ ਜਦੋਂ ਔਸਤ ਤੋਂ ਘੱਟ ਵਰਖਾ ਹੋਈ ਹੈ ਤਾਂ ਸੁਖਨਾ ਦੇ ਪਾਣੀ ਦਾ ਲੈਵਲ ਵੀ ਘਟਿਆ ਹੈ।
ਨੈਸ਼ਨਲ ਇੰਸਟੀਚਿਊਟ ਆਫ ਹਾਈਡ੍ਰੋਲੋਜੀ (ਐੱਨ. ਆਈ. ਐੱਚ.) ਰੁੜਕੀ ਨੇ ਜੋ ਰਿਪੋਰਟ 6 ਸਾਲ ਪਹਿਲਾਂ ਪ੍ਰਸ਼ਾਸਨ ਨੂੰ ਸਬਮਿਟ ਕਰਵਾਈ ਸੀ, ਸੁਖਨਾ ਦਾ ਭਵਿੱਖ ਵੀ ਉਸੇ 'ਤੇ ਨਿਰਭਰ ਕਰਦਾ ਹੈ। ਐੱਨ. ਆਈ. ਐੱਚ. ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਸੁਖਨਾ ਦੇ ਪਾਣੀ ਦਾ ਲੈਵਲ ਜੇਕਰ ਘੱਟ ਵੀ ਹੁੰਦਾ ਹੈ ਤਾਂ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਗੰਭੀਰ ਖਤਰਾ ਨਹੀਂ ਮੰਨਣਾ ਚਾਹੀਦਾ।
ਲੋਟਸ ਕੱਢਣ ਦਾ ਕੰਮ ਵੀ ਨਹੀਂ ਕੀਤਾ ਸ਼ੁਰੂ
ਹਾਈ ਕੋਰਟ ਤੋਂ ਫਟਕਾਰ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਦਾ ਇੰਜੀਨੀਅਰਿੰਗ ਵਿਭਾਗ ਲੋਟਸ ਨਾਲ ਨਿਪਟਣ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ ਹੈ। ਰੈਗੂਲੇਟਰੀ ਕੰਢੇ ਤੇ ਤੇਜ਼ੀ ਨਾਲ ਵਧ ਰਹੇ ਲੋਟਸ ਵੀ ਝੀਲ ਲਈ ਖਤਰਾ ਬਣਦੇ ਜਾ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਹਾਲਾਤਾ ਤੋਂ ਅਨਜਾਣ ਬਣੇ ਹੋਏ ਹਨ। ਲੋਟਸ ਨੂੰ ਝੀਲ ਤੋਂ ਹਟਾਉਣ ਲਈ ਕੋਈ ਪਲਾਨਿੰਗ ਨਹੀਂ ਕੀਤੀ ਗਈ ਹੈ। ਮਾਹਿਰਾਂ ਦੀ ਮੰਨੀਏ ਤਾਂ ਲੋਟਸ ਮੌਜੂਦਾ ਸਮੇਂ ਵਿਚ ਵੀਡ ਤੋਂ ਜ਼ਿਆਦਾ ਗੰਭੀਰ ਸਮੱਸਿਆ ਬਣ ਸਕਦਾ ਹੈ।
ਵਾਸ਼ਪੀਕਰਨ ਸਭ ਤੋਂ ਵੱਡੀ ਪ੍ਰੇਸ਼ਾਨੀ
ਐੱਨ. ਆਈ. ਐੱਚ. ਦੀ ਰਿਪੋਰਟ ਅਨੁਸਾਰ ਸੁਖਨਾ ਝੀਲ ਵਿਚ ਵਾਸ਼ਪੀਕਰਨ ਸਭ ਤੋਂ ਵੱਡੀ ਸਮੱਸਿਆ ਹੈ। ਜਾਣਕਾਰੀ ਅਨੁਸਾਰ ਵਾਸ਼ਪੀਕਰਨ ਕਾਰਨ ਗਰਮੀਆਂ ਵਿਚ ਰੋਜ਼ਾਨਾ ਅੰਦਾਜ਼ਨ 4 ਐੱਮ. ਐੱਮ. ਪਾਣੀ ਘੱਟ ਹੋ ਜਾਂਦਾ ਹੈ। ਇਹ ਅੰਕੜਾ ਨਵੰਬਰ, ਦਸੰਬਰ, ਜਨਵਰੀ ਅਤੇ ਫਰਵਰੀ ਦਾ ਹੈ। ਮਾਰਚ ਵਿਚ ਵਾਸ਼ਪੀਕਰਨ ਦੀ ਮਾਤਰਾ 10 ਐੱਮ. ਐੱਮ. ਤਕ ਪਹੁੰਚ ਜਾਂਦੀ ਹੈ। ਅਪ੍ਰੈਲ, ਮਈ ਅਤੇ ਜੂਨ ਵਿਚ ਵਾਸ਼ਪੀਕਰਨ 15 ਐੱਮ. ਐੱਮ. ਤਕ ਰੋਜ਼ਾਨਾ ਹੁੰਦਾ ਹੈ।
ਸਰਕਾਰੀ ਤਰੀਕ ਤੋਂ ਪਹਿਲਾਂ ਝੋਨੇ ਦੀ ਲਵਾਈ ਸ਼ੁਰੂ (ਵੀਡੀਓ)
NEXT STORY