ਨਵਾਂਸ਼ਹਿਰ (ਮਨੋਰੰਜਨ) : ਗਰਮੀ ਦੇ ਮੌਸਮ ਨੇ ਆਪਣਾ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਦਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਜ਼ਿਆਦਾਤਰ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ ਪਰ ਸ਼ਨੀਵਾਰ ਨੂੰ ਪਾਰਾ ਵਧ ਕੇ 41.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਗਰਮੀ ਨਾਲ ਜਿਥੇ ਸਕੂਲੀ ਬੱਚੇ ਬੇਹਾਲ ਹੁੰਦੇ ਜਾ ਰਹੇ ਹਨ, ਉਥੇ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ ਜਾਣ ਵਾਲੇ ਵੀ ਗਰਮੀ ਨਾਲ ਬੇਹਾਲ ਹੋਣ ਲੱਗੇ ਹਨ। ਵਿਦਿਆਰਥੀ ਦੁਪਹਿਰ ਸਮੇਂ ਪਸੀਨੇ ਨਾਲ ਗਿੱਲੇ ਹੋਏ ਘਰਾਂ ਤੱਕ ਪਹੁੰਚ ਰਹੇ ਹਨ। ਦੁਪਹਿਰ ਸਮੇਂ ਬਾਜ਼ਾਰਾਂ ਵਿਚ ਗਾਹਕੀ ਵੀ ਘੱਟ ਦਿਖਾਈ ਦੇ ਰਹੀ ਹੈ। ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਜ਼ਿਲੇ ਵਿਚ ਇਨ੍ਹੀਂ ਦਿਨੀਂ ਫਸਲ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ। ਸਵੇਰ ਤੋਂ ਹੀ ਸ਼ੁਰੂ ਹੋਣ ਵਾਲੀ ਗਰਮੀ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਰਹੀ ਹੈ। ਜਿਥੇ ਪਿਛਲੇ ਦਿਨੀਂ ਮੀਂਹ ਤੇ ਹਨੇਰੀ ਕਾਰਨ ਡਿੱਗ ਚੁੱਕੀ ਫਸਲ ਕੱਟਣ ਵਿਚ ਪ੍ਰੇਸ਼ਾਨੀ ਆ ਰਹੀ ਹੈ, ਉਥੇ ਦੂਸਰੇ ਪਾਸੇ ਪ੍ਰਚੰਡ ਗਰਮੀ ਫਸਲ ਦੀ ਕਟਾਈ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਲੇ ਦਾ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਅਤੇ ਘੱਟੋ-ਘੱਟ 20 ਡਿਗਰੀ ਸੈਲਸੀਅਸ ਹੈ। ਆਗਾਮੀ ਦਿਨਾਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਤ ਹੋਵੇਗਾ ਅਲੂਮਨੀ ਹਾਊਸ : ਵਾਈਸ ਚਾਂਸਲਰ
NEXT STORY