ਚੰਡੀਗੜ੍ਹ - ਸੁਨੀਲ ਜਾਖੜ ਨੇ ਕੱਲ ਐੱਨ. ਐੱਸ. ਯੂ. ਆਈ. ਦੁਆਰਾ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਚੋਣਾਂ ਜਿੱਤਣ 'ਤੇ ਵਧਾਈ ਦਿੱਤੀ। ਨਵੇਂ ਭਾਰਤ ਦੀ ਜੋ ਸੋਚ ਰੱਖੀ ਜਾ ਰਹੀ ਹੈ ਉਹ ਸੋਚ ਕੱਲ ਐੱਨ. ਐੱਮ. ਯੂ. ਆਈ. ਨੇ ਵਿਦਿਆਰਥੀ ਸੰਘ ਚੋਣਾਂ ਜਿੱਤ ਕੇ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਨੂੰ ਦੇਸ਼ ਦੇ ਪ੍ਰਧਾਰ 'ਤੇ ਭਰੋਸਾ ਨਹੀਂ ਹੈ ਕਿ ਉਹ ਐੱਸ .ਵਾਈ. ਐੱਲ. ਦੇ ਮੁੱਦੇ ਨੂੰ ਹੱਲ ਕਰ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਬੈਠ ਕੇ ਸ਼ਾਂਤੀਪੁਰਵਕ ਐੱਸ. ਵਾਈ. ਐੱਲ ਮੁੱਦੇ ਦਾ ਹੱਲ ਕੱਢਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਇਸ ਮੁੱਦੇ 'ਤੇ ਅੱਗ ਲਗਾਉਣ ਦਾ ਕੰਮ ਨਾ ਕਰੇ ਤੇ ਨਾ ਹੀ ਸੁਖਬੀਰ ਬਾਦਲ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰੇ ਸਗੋ ਪ੍ਰਧਾਨ ਮੰਤਰੀ ਨਾਲ ਬੈਠ ਕੇ ਇਸ ਮੁੱਦੇ ਨੂੰ ਹੱਲ ਕਰਨ ਦਾ ਕੰਮ ਕਰੇ। ਜਾਖੜ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਅਸੀਂ ਕਿਸੇ ਸੂਬੇ ਖਿਲਾਫ ਨਹੀਂ ਹਾਂ ਪਰ ਸਾਡੇ ਕੋਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਨਹੀਂ ਹੈ ਤਾਂ ਅਸੀਂ ਉਸ 'ਚੋਂ ਦੂਜੇ ਨੂੰ ਕਿੰਝ ਦੇ ਸਕਦੇ ਹਾਂ।
ਪੱਤਰਕਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ 'ਚ ਲੋਕਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆਂ
NEXT STORY