ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਨੂੰ ਵਰਲਡ ਸਿਟੀ ਬਣਾਉਣ ਲਈ ਅਕਾਲੀ ਦਲ ਨੇ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ 'ਚ ਪੰਜਾਬ ਅਤੇ ਅੰਮ੍ਰਿਤਸਰ ਨੂੰ ਜ਼ਿਆਦਾ ਫੰਡ ਆਏ ਹਨ। ਸੁਨੀਲ ਜਾਖੜ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਧਾਰਮਿਕ ਸਮਾਗਮਾਂ 'ਚ ਕਾਂਗਰਸ ਨੇ ਬਹੁਤ ਪੈਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਾਂਦੜੇ ਸਾਹਿਬ ਅਤੇ ਅੰਮ੍ਰਿਤਸਰ ਦਾ ਵਿਕਾਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ 'ਚ ਹੋਇਆ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਜੰਮੂ-ਹਿਮਾਚਲ ਨੂੰ ਵਿਸ਼ੇਸ਼ ਪੈਕਜ ਦੇ ਕੇ ਪੰਜਾਬ ਨਾਲ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ 'ਚ ਬਹੁਤੇ ਆਗੂ ਦਾਗੀ ਅਕਸ ਵਾਲੇ ਹਨ, ਜਿਨ੍ਹਾਂ ਖਿਲਾਫ ਪੁਖਤਾ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਪ੍ਰਧਾਨ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਆਉਣ ਵਾਲੇ ਸਮੇਂ 'ਚ ਫਸਲਾਂ ਦੇ ਰੇਟ ਵੀ ਘਟਾ ਦੇਣਗੇ।
ਚੋਰਾਂ ਨੇ ਮੰਦਰ ਦੀ ਗੋਲਕ ਤੋੜੀ, 25-30 ਹਜ਼ਾਰ ਰੁਪਏ ਚੜਾਵਾ ਲੈ ਉੱਡੇ
NEXT STORY