ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਫੇਲ ਜਹਾਜ਼ਾਂ ਦੀ ਖਰੀਦ ਮਾਮਲੇ 'ਚ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਰਫੇਲ ਜਹਾਜ਼ਾਂ ਦੀ ਖਰੀਦ 'ਚ ਵੱਡਾ ਘੋਟਾਲਾ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਫੇਲ ਲੜਾਕੂ ਜਹਾਜ਼ਾਂ ਨੂੰ ਮਹਿੰਗੇ ਭਾਅ 'ਤੇ ਖਰੀਦਿਆ ਹੈ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਾਖੜ ਨੇ ਦੱਸਿਆ ਕਿ 526.10 ਕਰੋੜ ਦੇ ਜਹਾਜ਼ ਨੂੰ 1670 ਕਰੋੜ ਰੁਪਏ 'ਚ ਖਰੀਦਿਆ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਤੱਕ 36 ਰਫੇਲ ਜਹਾਜ਼ ਖਰੀਦੇ ਹਨ ਅਤੇ ਕੇਂਦਰ ਨੇ ਇਨ੍ਹਾਂ ਜਹਾਜ਼ਾਂ 'ਤੇ 41 ਹਜ਼ਾਰ ਕਰੋੜ ਤੋਂ ਵੱਧ ਦਾ ਵਾਧੂ ਖਰਚਾ ਕੀਤਾ ਹੈ, ਜੋ ਕਿ ਬਿਲਕੁਲ ਗਲਤ ਹੈ।
ਚੰਡੀਗੜ੍ਹ ਦੀ ਤਰਜ਼ 'ਤੇ ਮੋਹਾਲੀ 'ਚ ਔਰਤਾਂ ਲਈ ਲਾਜ਼ਮੀ ਹੋਵੇਗਾ ਹੈਲਮੈੱਟ!
NEXT STORY