ਲੁਧਿਆਣਾ (ਤਰੁਣ): ਦਰੇਸੀ ਥਾਣੇ ਦੇ ਫਰੀਦ ਨਗਰ ਇਲਾਕੇ ਵਿਚ, ਦੋਸ਼ੀ ਨੇ ਲਾਇਸੈਂਸੀ ਪਿਸਤੌਲ ਲਹਿਰਾਇਆ ਅਤੇ ਢਾਬਾ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀ ਨੇ ਪੀੜਤ ਦੇ ਪਿਤਾ, ਚਾਚਾ ਅਤੇ ਭਰਾ 'ਤੇ ਵੀ ਹਮਲਾ ਕੀਤਾ ਜੋ ਦਖਲ ਦੇਣ ਆਏ ਸਨ। ਪੀੜਤ ਨੇ ਦਰੇਸੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਰਘੂ ਕੋਚਰ ਨੇ ਦੱਸਿਆ ਕਿ ਉਸ ਦਾ ਫਰੀਦ ਨਗਰ ਇਲਾਕੇ ਵਿਚ ਇਕ ਢਾਬਾ ਹੈ। ਮੁਲਜ਼ਮਾਂ ਦੀ ਗਲੀ ਵਿਚ ਇਕ ਫੈਕਟਰੀ ਹੈ। ਦੋਸ਼ੀ ਨੇ ਆਪਣੀ ਇਮਾਰਤ ਤੋਂ ਨਿਕਲਣ ਵਾਲੀ ਗੰਦਗੀ ਨਾਲ ਭਰੀਆਂ ਹੋਦੀਆਂ ਨੂੰ ਸਾਫ਼ ਕਰਵਾਇਆ ਤੇ ਗੰਦਗੀ ਨੂੰ ਸੜਕ 'ਤੇ ਹੀ ਰੱਖ ਦਿੱਤਾ। ਇਸ ਕਾਰਨ ਗਲੀ ਵਿਚ ਗੰਦਗੀ ਤੇ ਬਦਬੂ ਫ਼ੈਲ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ
ਉਸ ਨੇ ਸੰਦੀਪ ਨਾਗਪਾਲ ਨੂੰ ਇਸ ਬਾਰੇ ਦੱਸਿਆ ਤਾਂ ਸੰਦੀਪ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਉਸ ਦੇ ਢਾਬੇ ਵਿਚ ਜਾ ਵੜਿਆ ਤੇ ਕੁੱਟਮਾਰ ਕੀਤੀ। ਖੱਪ-ਰੌਲ਼ਾ ਸੁਣ ਕੇ ਉਸ ਦੇ ਪਿਤਾ ਨਰੇਸ਼ ਕੋਚਰ, ਚਾਚਾ ਪ੍ਰਦੀਪ ਕੋਚਰ ਤੇ ਭਰਾ ਅਜੇ ਕੋਚਰ ਬਚਾਅ ਕਰਨ ਲਈ ਪਹੁੰਚੇ ਤਾਂ ਮੁਲਜ਼ਮਾਂ ਨੇ ਲਾਇਸੰਸੀ ਪਿਸਤੌਲ ਕੱਢ ਕੇ ਹਵਾ ਵਿਚ ਲਹਿਰਾਉਂਦਿਆਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਗੁਆਂਢੀ ਹਨ, ਜਿਨ੍ਹਾਂ ਦੀ ਆਪਸ ਵਿਚ ਰੰਜਿਸ਼ ਹੈ। ਸ਼ਨੀਵਾਰ ਨੂੰ ਢਾਬਾ ਮਾਲਕ ਰਘੂ ਨੇ ਮੁਲਜ਼ਮਾਂ ਦੀ ਸ਼ਿਕਾਇਤ ਦਿੱਤੀ ਹੈ, ਜਿਸ ਮਗਰੋਂ ਪੁਲਸ ਨੇ ਰਘੂ ਕੋਚਰ ਵਾਸੀ ਸਰਦਾਰ ਨਗਰ, ਬਸਤੀ ਜੋਧੇਵਾ ਦੇ ਬਿਆਨਾਂ 'ਤੇ ਸੰਦੀਪ ਨਾਗਪਾਲ, ਸਾਹਿਲ ਨਾਗਪਾਲ, ਜੋਗਿੰਦਰ ਨਾਗਪਾਲ, ਪਵਨ ਨਾਗਪਾਲ, ਆਸ਼ੂ ਨਾਗਪਾਲ, ਹਰਸ਼ ਨਾਗਪਾਲ, ਸਤੀਸ਼ ਨਾਗਪਾਲ ਤੇ 3-4 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ!
NEXT STORY