ਜਲੰਧਰ- ਜਲੰਧਰ 'ਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਬਲਾਸਟ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਿਖੇਧੀ ਕੀਤੀ। ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰਦਿਆਂ ਜਾਖੜ ਨੇ ਕਿਹਾ ਕਿ ਹੁਣ ਤੱਕ ਪੰਜਾਬ 'ਚ 14 ਬੰਬ ਬਲਾਸਟ ਹੋਏ ਹਨ। ਕੱਲ੍ਹ ਵੀ ਬਟਾਲਾ 'ਚ ਹੋਇਆ ਅਤੇ ਉਸ ਤੋਂ ਪਹਿਲਾਂ ਕਈ ਪੰਜਾਬ 'ਚ ਹੋ ਚੁੱਕੇ ਹਨ। ਇੱਥੋਂ ਤੱਕ ਕੇ ਅੰਮ੍ਰਿਤਸਰ ਦੇ ਮੰਦਰ 'ਚ ਵੀ ਬਲਾਸਟ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast
ਉਨ੍ਹਾਂ ਕਿਹਾ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਮਨੋਰੰਜਨ ਕਾਲੀਆ ਦੇ ਘਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਘਰ 'ਚ ਪਿਆ ਮੋਟਰਸਾਈਕਲ ਅਤੇ ਸ਼ੀਸ਼ੇ ਟੁੱਟ ਗਏ ਅਤੇ ਘਰ ਦੀਆਂ ਕੰਧਾਂ ਤੱਕ ਹਿੱਲ ਗਈਆਂ ਹਨ ਪਰ ਜਲੰਧਰ ਦੇ ਕਮਿਸ਼ਨਰ ਪੁਲਸ ਨੇ ਦੱਸਿਆ ਕਿ ਸਿਰਫ਼ ਬਲਾਸਟ ਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਉਦੋਂ ਹੀ ਹੋਵੇਗੀ ਜਦੋਂ ਕੋਈ ਜਾਨੀ-ਮਾਲੀ ਨੁਕਾਸਨ ਹੋਵੇਗਾ। ਉਨ੍ਹਾਂ ਕਿਹਾ ਜਿਹੜੇ ਬੰਬ ਬਲਾਸਟ ਹੋ ਰਹੇ ਹਨ ਉੱਥੋ ਲਗਦਾ ਹੈ ਕਿ ਇਸ ਦੀ ਬਹੁਤ ਚੰਗੀ ਪਲੈਨਿੰਗ ਕੀਤੀ ਗਈ ਹੈ ਤਾਂ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ-ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਅੱਜ ਪੰਜਾਬ 'ਚ ਵੀ ਬੰਗਾਲ ਜਿਹੇ ਹਾਲਾਤ ਬਣ ਗਏ ਹਨ। ਲਗਾਤਾਰ ਪੰਜਾਬ 'ਚ ਬਲਾਸਟ ਹੋਣੇ ਕਿਸੇ ਸ਼ਾਤਰ ਦੀ ਚਾਲ ਲੱਗ ਰਹੀ ਹੈ, ਜੋ ਬੇਹੱਦ ਚਿੰਤਾ ਵਾਲੀ ਗੱਲ ਹੈ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਲੱਗਣ ਜਾ ਰਿਹਾ ਵੱਡਾ ਝਟਕਾ
NEXT STORY