ਭਾਰਤੀ ਯਾਤਰੀ ਧਾਰਮਿਕ ਇਸ਼ਨਾਨ ਲਈ ਜਾਂਦੇ ਹਨ
ਅਬੋਹਰ(ਸੁਨੀਲ)—ਹਾਲਾਂਕਿ ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਮੀਡੀਆ ਦੇ ਸਮਾਚਾਰਾਂ ਦਾ ਨੋਟਿਸ ਲੈਂਦੇ ਹੋਏ ਪੌਰਾਣਿਕ ਸ਼੍ਰੀ ਕਟਾਸਰਾਜ ਧਾਮ ਦੇ ਅਮਰਕੁੰਡ ਵਿਚ 1 ਹਫਤੇ ਵਿਚ ਜਲ ਭਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਭਾਰਤੀ ਯਾਤਰੀਆਂ ਨੂੰ ਉਥੇ ਜਾਣ 'ਤੇ ਇਸ਼ਨਾਨ ਦਾ ਸੌਭਾਗਿਆ ਪ੍ਰਾਪਤ ਨਹੀਂ ਹੋਇਆ। ਯਾਤਰੀਆਂ ਦਾ ਕਹਿਣਾ ਹੈ ਕਿ ਭਾਵੇਂ ਵਕਫ ਬੋਰਡ ਨੇ ਉਨ੍ਹਾਂ ਦਾ ਇਥੇ ਆਉਣ 'ਤੇ ਸ਼ਾਨਦਾਰ ਸਵਾਗਤ ਕੀਤਾ ਪਰ ਅਮਰਕੁੰਡ ਵਿਚ ਸਿਰਫ 6 ਇੰਚ ਜਲ ਮੁਹੱਈਆ ਪਾ ਕੇ ਉਨ੍ਹਾਂ ਦਾ ਸਾਰਾ ਉਤਸ਼ਾਹ ਖਤਮ ਹੋ ਗਿਆ। ਕਿਸੇ ਵੀ ਪਾਵਨ ਸਰੋਵਰ ਜਾਂ ਨਦੀ ਵਿਚ ਡੁਬਕੀ ਲਾਏ ਬਿਨਾਂ ਇਸ਼ਨਾਨ ਪੂਰਾ ਨਹੀਂ ਮੰਨਿਆ ਜਾਂਦਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਵੀਰਵਾਰ ਇਸ ਸਥਿਤੀ ਲਈ ਜ਼ਿੰਮੇਵਾਰ ਦੱਸੀਆਂ ਜਾ ਰਹੀਆਂ ਸੀਮੈਂਟ ਫੈਕਟੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਮੁੱਖ ਜੱਜ ਮੀਆਂ ਸਕੀਬ ਨਾਸਿਰ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਪੀਠ ਨੇ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਸੀ ਕਿ ਸ਼੍ਰੀ ਕਟਾਸਰਾਜ ਖੇਤਰ ਵਿਚ ਸਥਾਪਤ ਸੀਮੈਂਟ ਫੈਕਟਰੀਆਂ ਦੀ ਉਤਪਾਦਨ ਸਮਰੱਥਾ 5 ਹਜ਼ਾਰ ਟਨ ਤੋਂ ਵਧਾ ਕੇ 50 ਹਜ਼ਾਰ ਟਨ ਕਰਨ ਦੀ ਇਜਾਜ਼ਤ ਕਿਉਂ ਪ੍ਰਦਾਨ ਕੀਤੀ ਗਈ? ਉਥੇ ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਐਡਵੋਕੇਟ ਜਨਰਲ ਅਸਮਾ ਹਾਮਿਦ ਨੇ ਸੂਚਨਾ ਦਿੱਤੀ ਕਿ ਸਰਕਾਰ ਨੇ ਨਵੀਆਂ ਸੀਮੈਂਟ ਫੈਕਟਰੀਆਂ ਲਾਉਣ 'ਤੇ ਪਾਬੰਦੀ ਲਾ ਦਿੱਤੀ ਹੈ। ਵਕਫ ਬੋਰਡ ਦੇ ਪ੍ਰਧਾਨ ਮੁਹੰਮਦ ਸਿਦੀਕ ਉਲ ਫਾਰੁਕ ਨੇ ਸਵੀਕਾਰ ਕੀਤਾ ਕਿ ਇਸ ਵਾਰ ਬਾਰਿਸ਼ ਘੱਟ ਹੋਣ, ਸੀਮੈਂਟ ਫੈਕਟਰੀਆਂ ਤੇ ਘਰੇਲੂ ਖਪਤਕਾਰਾਂ ਤੇ ਕਿਸਾਨਾਂ ਵੱਲੋਂ ਬੇਸ਼ੁਮਾਰ ਬੋਰਵੈਲ ਸਥਾਪਤ ਕਰਨ ਨਾਲ ਅਮਰਕੁੰਡ ਵਿਚ ਜਲ ਸੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਮਰਕੁੰਡ ਦੀ ਪੁਰਾਣੀ ਸਥਿਤੀ ਬਹਾਲ ਕਰਨ ਨੂੰ ਪਹਿਲ ਦੇਵੇਗੀ, ਨਾਲ ਹੀ ਉਨ੍ਹਾਂ ਨੇ ਯਾਤਰੀਆਂ ਨੂੰ ਸੱਦਾ ਦਿੱਤਾ ਕਿ ਭਾਰਤ ਵਾਪਸ ਆ ਕੇ ਉਹ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣ। ਸ਼੍ਰੀ ਰਾਮਾਇਣ ਪ੍ਰਚਾਰਨੀ ਸਭਾ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਮਰਕੁੰਡ ਵਿਚ ਜਲ ਸੁੱਕਣ ਦੇ ਸਮਾਚਾਰ ਕੌਮਾਂਤਰੀ ਮੀਡੀਆ ਵਿਚ ਪਿਛਲੇ 6 ਮਹੀਨਿਆਂ ਤੋਂ ਪ੍ਰਕਾਸ਼ਿਤ ਹੋ ਰਹੇ ਹਨ। ਅਜਿਹੇ ਵਿਚ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣਾ ਚਾਹੀਦਾ ਹੈ।
ਅਮਰੀਕਾ 'ਚ ਕਤਲ ਹੋਏ ਸੰਦੀਪ ਦੇ ਚਾਚਾ ਤੇ ਤਾਇਆ ਭਾਰਤ ਪਹੁੰਚੇ
NEXT STORY