ਨਵੀਂ ਦਿੱਲੀ/ਅਬੋਹਰ— ਭੀਮ ਕਤਲਕਾਂਡ 'ਚ ਨਾਮਜ਼ਦ ਸ਼ਿਵ ਲਾਲ ਡੋਡਾ ਦੀ ਸੁਪਰੀਮ ਕੋਟ ਵੱਲੋਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਇਸ ਮਾਮਲੇ 'ਤੇ ਕੋਰਟ 'ਚ ਪਿਛਲੇ 8 ਮਹੀਨਿਆਂ ਚੋਂ ਸੁਣਵਾਈ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਡੋਡਾ ਨੇ 17 ਅਕਤਬੂਰ 2016 ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਲਗਾਈ ਸੀ। ਜੱਜ ਨੇ ਜ਼ਮਾਨਤ 'ਤੇ ਕੋਈ ਫੈਸਲਾ ਨਹੀਂ ਸੁਣਾਇਆ।
ਜਾਣੋ ਕੀ ਸੀ ਮਾਮਲਾ?
ਅਬੋਹਰ 'ਚ 11 ਦਸੰਬਰ 2015 ਨੂੰ ਡੋਡਾ ਫਾਰਮ ਹਾਊਸ 'ਤੇ ਲਗਭਗ 24 ਨੌਜਵਾਨਾਂ ਨੇ ਦਲਿਤ ਨੌਜਵਾਨ ਭੀਮ ਟਾਂਕ ਅਤੇ ਗੁਰਜੰਟ ਦੇ ਹੱਥ-ਪੈਰ ਕੱਟ ਦਿੱਤੇ ਸਨ ਅਤੇ ਭੀਮ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਦੀ ਕਾਫੀ ਲਾਪਰਵਾਹੀ ਰਹੀ ਸੀ। ਦੋ ਐੱਸ. ਐੱਚ. ਓ. ਮੁਅੱਤਲ ਕਰ ਦਿੱਤੇ ਗਏ ਸਨ। ਅਬੋਹਰ 'ਚ ਸ਼ਰਾਬ ਠੇਕਿਆਂ ਨੂੰ ਫੂਕ ਦਿੱਤਾ ਗਿਆ ਸੀ। ਕਈ ਦਿਨਾਂ ਤੱਕ ਬਾਜ਼ਾਰ ਵੀ ਬੰਦ ਰਹੇ ਸਨ। ਅਬੋਹਰ 'ਚ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਗਈ ਸੀ, ਜਿਸ ਕਾਰਨ ਅਬੋਹਰ 'ਚ ਗੰਦਗੀ ਫੈਲ ਗਈ ਸੀ। ਸ਼ਿਵ ਲਾਲ ਡੋਡਾ 'ਤੇ ਮਾਮਲਾ ਦਰਜ ਕਰਨ ਅਤੇ ਉਸ ਦੀ ਗ੍ਰਿਫਤਾਰੀ ਕਰਨ ਲਈ ਭੀਮ ਟਾਂਕ ਸੰਘਰਸ਼ ਕਮੇਟੀ ਗਠਿਤ ਕੀਤੀ ਗਈ ਸੀ।
ਨੋਟਬੰਦੀ ਦੇ ਬਾਵਜੂਦ ਕਸਟਮ ਵਿਭਾਗ ਨੇ ਵਸੂਲੀ 132 ਕਰੋੜ ਦੀ ਕਸਟਮ ਡਿਊਟੀ
NEXT STORY