ਚੰਡੀਗੜ੍ਹ/ਜਲੰਧਰ : ਪੰਜਾਬ ਦੇ ਰਾਜਪਾਲ ਅਤੇ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਡਾ. ਸੁਸ਼ੀਲ ਮਿੱਤਲ ਨੂੰ ਜਲੰਧਰ ਦੀ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਹੈ। ਜਾਣਕਾਰੀ ਮੁਤਾਬਕ ਡਾ. ਸੁਸ਼ੀਲ ਮਿੱਤਲ ਨੂੰ ਇਸ ਅਹੁਦੇ ਲਈ 3 ਸਾਲ ਦੇ ਕਾਰਜਕਾਲ ਵਜੋਂ ਨਿਯੁਕਤੀ ਕੀਤਾ ਗਿਆ ਹੈ। ਦੱਸ ਦੇਈਏ ਕਿ ਡਾ: ਮਿੱਤਲ ਨੇ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੈਮਿਸਟਰੀ ਵਿੱਚ ਡਾਕਟਰੇਟ ਕੀਤੀ। ਫਿਰ ਉਹ ਲੰਡਨ (ਯੂ. ਕੇ.) ਦੀ ਰਾਇਲ ਸੋਸਾਇਟੀ ਆਫ਼ ਕੈਮਿਸਟਰੀ (FRSC) ਦੇ ਫੈਲੋ ਅਤੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਦੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ।
ਇਹ ਵੀ ਪੜ੍ਹੋ- CM ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ 'ਤੇ ਹੋਈ ਚਰਚਾ
ਹੁਣ ਡਾ. ਮਿੱਤਲ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ, ਗੁਰਦਾਸਪੁਰ (ਨਵੰਬਰ 2021 ਤੋਂ) ਦੇ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਉਹ 1989 ਤੋਂ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰ ਐਂਡ ਟੈਕਨਾਲੋਜੀ ਵਿੱਚ ਡਿਪਟੀ ਡਾਇਰੈਕਟਰ, ਡੀਨ (ਖੋਜ ਅਤੇ ਸਪਾਂਸਰਡ ਪ੍ਰਾਜੈਕਟ), ਕੈਮਿਸਟਰੀ ਸਕੂਲ ਦੇ ਮੁਖੀ, ਵਰਗੇ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਿਮਰਨਜੀਤ ਮਾਨ ਨੇ ਪ੍ਰਗਟਾਇਆ ਦੁੱਖ, ਜਤਾਇਆ ਇਹ ਖ਼ਦਸ਼ਾ
ਇਸ ਤੋਂ ਇਲਾਵਾ ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਫ਼ਰੀਡ ਜਰਨਲਾਂ ਵਿੱਚ 135 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੇ 25 ਪੀ. ਐੱਚ. ਡੀ. ਵਿਦਿਆਰਥੀਆਂ, 10 ME/ MTech (Env ਇੰਜੀ.) ਅਤੇ 28 ਐੱਮ. ਐੱਸ. ਸੀ. (ਕੈਮਿਸਟਰੀ) ਦੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ ਹੈ। ਡਾ. ਮਿੱਤਲ ਨੇ ਰਾਇਲ ਅਕੈਡਮੀ ਆਫ਼ ਇੰਜੀ., ਯੂ.ਕੇ. ਸਣੇ 12 ਸਪਾਂਸਰ ਕੀਤੇ ਖੋਜ ਪ੍ਰਾਜੈਕਟ ਪੂਰੇ ਕੀਤੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
SGPC ਨੇ ਸੱਦੀ ਹੰਗਾਮੀ ਮੀਟਿੰਗ, ਲਿਆ ਜਾ ਸਕਦਾ ਹੈ ਵੱਡਾ ਫ਼ੈਸਲਾ
NEXT STORY